IPL 2022: ਦਿੱਲੀ ਕੈਪੀਟਲਸ ਦੀ ਟੀਮ ਦੀ ਬੱਸ 'ਤੇ ਹਮਲਾ, ਪੁਲਿਸ ਨੇ ਪੰਜ 'ਚੋਂ ਚਾਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
Published : Mar 16, 2022, 5:29 pm IST
Updated : Mar 16, 2022, 5:29 pm IST
SHARE ARTICLE
Photo
Photo

FIR ਦਰਜ

 

ਨਵੀਂ ਦਿੱਲੀ: ਆਈਪੀਐਲ 2022 ਵਿੱਚ, ਲੀਗ ਮੈਚ ਮੁੰਬਈ ਵਿੱਚ ਤਿੰਨ ਵੱਖ-ਵੱਖ ਮੈਦਾਨਾਂ ਵਿੱਚ ਖੇਡੇ ਜਾਣਗੇ। ਇਸ ਦੇ ਲਈ ਸਾਰੀਆਂ ਟੀਮਾਂ ਮੁੰਬਈ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਇੱਥੇ ਵਿਵਾਦ ਹੋ ਗਿਆ। ਮੰਗਲਵਾਰ ਨੂੰ ਮੁੰਬਈ 'ਚ ਦਿੱਲੀ ਕੈਪੀਟਲਸ ਦੀ ਟੀਮ ਦੀ ਬੱਸ 'ਤੇ ਹਮਲਾ ਕੀਤਾ ਗਿਆ।

PHOTOPHOTO

 

ਪੰਜ-ਛੇ ਅਣਪਛਾਤੇ ਲੋਕਾਂ ਨੇ ਪਾਰਕਿੰਗ ਵਿੱਚ ਖੜ੍ਹੀ ਦਿੱਲੀ ਕੈਪੀਟਲਸ ਦੀ ਬੱਸ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਪੰਜ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਕੋਲਾਬਾ ਪੁਲਿਸ ਨੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਦੇ ਟਰਾਂਸਪੋਰਟ ਵਿੰਗ ਦੇ ਉਪ ਪ੍ਰਧਾਨ ਪ੍ਰਸ਼ਾਂਤ ਗਾਂਧੀ ਸਮੇਤ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

PHOTOPHOTO

ਇੱਕ ਹੋਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 147, 149 ਅਤੇ 427 ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਇਹ ਘਟਨਾ ਤਾਜ ਹੋਟਲ ਦੇ ਆਸਪਾਸ ਦੀ ਦੱਸੀ ਜਾ ਰਹੀ ਹੈ। ਦਰਅਸਲ, ਆਈਪੀਐਲ ਵਿੱਚ ਟੀਮਾਂ ਨੇ ਬੱਸ ਦਾ ਠੇਕਾ ਦਿੱਲੀ ਦੀ ਕੰਪਨੀ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਮਨਸੇ ਵਰਕਰਾਂ ਦੀ ਮੰਗ ਹੈ ਕਿ ਇਹ ਠੇਕਾ ਮਹਾਰਾਸ਼ਟਰ ਦੀ ਕੰਪਨੀ ਨੂੰ ਦਿੱਤਾ ਜਾਵੇ। ਇੱਥੋਂ ਹੀ ਵਿਵਾਦ ਸ਼ੁਰੂ ਹੋ ਗਿਆ ਅਤੇ ਮਨਸੇ ਵਰਕਰਾਂ ਨੇ ਭੰਨਤੋੜ ਕੀਤੀ। MNS ਰਾਜ ਠਾਕਰੇ ਦੀ ਪਾਰਟੀ ਹੈ।

ਇਸ ਸਾਲ ਆਈਪੀਐਲ ਵਿੱਚ 65 ਦਿਨਾਂ ਵਿੱਚ 70 ਲੀਗ ਮੈਚ ਖੇਡੇ ਜਾਣਗੇ। ਇਹ 26 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ 29 ਮਈ ਨੂੰ ਖੇਡਿਆ ਜਾਵੇਗਾ। ਆਈਪੀਐਲ ਦੇ ਕੁੱਲ 55 ਲੀਗ ਮੈਚ ਮੁੰਬਈ ਦੇ ਤਿੰਨ ਵੱਖ-ਵੱਖ ਸਟੇਡੀਅਮਾਂ ਵਿੱਚ ਖੇਡੇ ਜਾਣਗੇ। ਇਹ ਮੈਚ ਇੱਥੇ ਬ੍ਰੇਬੋਰਨ ਸਟੇਡੀਅਮ, ਡੀਵਾਈ ਪਾਟਿਲ ਸਟੇਡੀਅਮ ਅਤੇ ਵਾਨਖੇੜੇ ਮੈਦਾਨ ਵਿੱਚ ਹੋਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement