ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਲੰਚ ਲਈ ਸੱਦਾ
Published : Mar 16, 2021, 7:37 am IST
Updated : Mar 16, 2021, 9:45 am IST
SHARE ARTICLE
CM Punjab and Navjot singh sidhu
CM Punjab and Navjot singh sidhu

ਦੇਖਣਾ ਹੋਵੇਗਾ ਕਿ ਇਹ ਲੰਚ ਡਿਪਲੋਮੇਸੀ ਕਿੰਨੀ ਕੁ ਸਫ਼ਲ ਹੁੰਦੀ ਹੈ।

ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਮਾਰਚ ਨੂੰ ਲੰਚ ’ਤੇ ਸੱਣਾ ਭੇਜਿਆ ਹੈ। ਸਿਆਸੀ ਹਲਕਿਆਂ ਵਿਚ ਇਸ ਸੱਦੇ ਦੇ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ। ਕੁੱਝ ਧਿਰਾਂ ਦਾ ਮੰਨਣਾ ਹੈ ਕਿ ਹਾਈ ਕਮਾਨ ਨੇ ਕੈਪਟਨ ਨੂੰ ਆਦੇਸ਼ ਦਿਤਾ ਹੈ ਕਿ ਪੰਜਾਬ ਅੰਦਰ ਕਾਂਗਰਸ ਨੂੰ ਇਕਜੁੱਟ ਕੀਤਾ ਜਾਵੇ ਕਿਉਂਕਿ ਪੰਜਾਬ ਕਾਂਗਰਸ ਵਿਚੋਂ ਸਮੇਂ ਸਮੇਂ ’ਤੇ ਕਈ ਪ੍ਰਕਾਰ ਦੀਆਂ ਅਵਾਜ਼ਾਂ ਉਠਦੀਆਂ ਰਹਿੰਦੀਆਂ ਹਨ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਰਿਸ਼ਮਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਹੈ ਜਿਨ੍ਹਾਂ ਵਾਰ-ਵਾਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਅੰਦਰ ਕੈਪਟਨ ਤੇ ਸਿੱਧੂ ਮਿਲ ਕੇ ਕੰਮ ਕਰਨ।

Navjot singh sidhuNavjot singh sidhu

ਕਈ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਸਿੱਧੂ ਨੂੰ ਜ਼ਿਆਦਾ ਸਮਾਂ ਨਾਰਾਜ਼ ਰੱਖ ਕੇ ਗਵਾ ਦੇਣਾ ਨਹੀਂ ਚਾਹੁੰਦੀ ਕਿਉਂਕਿ ਕਈ ਦੂਜੀਆਂ ਪਾਰਟੀਆਂ ਦੀ ਵੀ ਸਿੱਧੂ ’ਤੇ ਅੱਖ ਹੈ। ਬੀਤੇ ਦਿਨੀਂ ਆਪ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਿੱਧੂ ਦੀ ਕਾਫ਼ੀ ਤਾਰੀਫ਼ ਕੀਤੀ ਸੀ ਤੇ ਉਸ ਵੇਲੇ ਵੀ ਸਿਆਸੀ ਮਾਹਰਾਂ ਦਾ ਇਹੀ ਕਹਿਣਾ ਸੀ ਕਿ ਸਿੱਧੂ ਦਾ ਝੁਕਾਅ ਆਮ ਆਦਮੀ ਪਾਰਟੀ ਵਲ ਦਿਖਾਈ ਦੇ ਰਿਹਾ ਹੈ।

Bhagwant MannBhagwant Mann

ਹੁਣ ਦੇਖਣਾ ਹੋਵੇਗਾ ਕਿ ਇਹ ਲੰਚ ਡਿਪਲੋਮੇਸੀ ਕਿੰਨੀ ਕੁ ਸਫ਼ਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕੈਬਨਿਟ ਛੱਡਣ ਤੋਂ ਬਾਅਦ ਕਾਫ਼ੀ ਸਮਾਂ ਖ਼ਾਮੋਸ਼ ਰਹੇ ਸਨ ਤੇ ਉਹ ਪੰਜਾਬ ਦੀ ਲੀਡਰਸ਼ਿਪ ਨਾਲ ਉਸ ਵੇਲੇ ਨਜ਼ਰ ਆਏ ਸਨ ਜਦੋਂ ਮੋਗਾ ਦੀ ਰੈਲੀ ਵਿਚ ਰਾਹੁਲ ਗਾਂਧੀ ਆਏ ਸਨ ਪਰ ਉਥੇ ਸਿੱਧੂ ਨੂੰ ਸਟੇਜ ’ਤੇ ਟੋਕਣ ਕਾਰਨ ਮਾਮਲਾ ਵਿਗੜ ਗਿਆ ਸੀ ਤੇ ਉਹ ਰੈਲੀ ਛੱਡ ਕੇ ਚਲੇ ਗਏ ਸਨ।

CM PunjabCM Punjab

ਅਗਲੇ ਦਿਨ ਰਾਹੁਲ ਗਾਂਧੀ ਦੀਆਂ ਸੰਗਰੂਰ ਤੇ ਪਟਿਆਲਾ  ਰੈਲੀਆਂ ਵਿਚ ਵੀ ਸਿੱਧੂ ਨਜ਼ਰ ਨਹੀਂ ਆਏ ਸਨ। ਪਿਛਲੇ ਦਿਨੀਂ ਉਹ ਕਾਫ਼ੀ ਸਮੇਂ ਬਾਅਦ ਵਿਧਾਨ ਸਭਾ ਦੇ ਸੈਸ਼ਨ ਵਿਚ ਨਜ਼ਰ ਆਏ ਸਨ ਤੇ ਇਹ ਕਿਆਸ ਆਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਛੇਤੀ ਹੀ ਸਿੱਧੂ ਨੂੰ ਸਰਗਰਮ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement