ਵੋਟਰਾਂ ਦੇ ਧਰੁਵੀਕਰਨ ਲਈ ਸਮਾਜਕ ਸਦਭਾਵਨਾ ਦੇ ਬੰਧਨ ਤੋੜੇ ਜਾ ਰਹੇ ਹਨ : ਸੋਨੀਆ ਗਾਂਧੀ
Published : Sep 15, 2022, 1:00 am IST
Updated : Sep 15, 2022, 1:00 am IST
SHARE ARTICLE
image
image

ਵੋਟਰਾਂ ਦੇ ਧਰੁਵੀਕਰਨ ਲਈ ਸਮਾਜਕ ਸਦਭਾਵਨਾ ਦੇ ਬੰਧਨ ਤੋੜੇ ਜਾ ਰਹੇ ਹਨ : ਸੋਨੀਆ ਗਾਂਧੀ

ਨਵੀਂ ਦਿੱਲੀ, 14 ਸਤੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁਧਵਾਰ ਨੂੰ  ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਪਿਛਲੇ ਅੱਠ ਸਾਲਾਂ ਵਿਚ ਸੱਤਾ ਸਿਰਫ ਕੁਝ ਕੁ ਆਗੂਆਂ ਅਤੇ ਵਪਾਰਕ ਵਿਅਕਤੀਆਂ ਦੇ ਹੱਥਾਂ ਵਿਚ ਕੇਂਦਰਤ ਹੋ ਕੇ ਰਹਿ ਹੈ, ਜਿਸ ਨਾਲ ਭਾਰਤ ਦਾ ਲੋਕਤੰਤਰ ਅਤੇ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੰਵਿਧਾਨਕ ਮੁੱਲਾਂ ਅਤੇ ਸਿਧਾਂਤਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਚੋਣ ਲਾਭ ਲਈ ਵੋਟਰਾਂ ਦਾ ਧਰੂਵੀਕਰਨ ਕਰਨ ਲਈ ਸਮਾਜਕ ਸਦਭਾਵਨਾ ਦੇ ਬੰਧਨਾਂ ਨੂੰ  ਜਾਣਬੁਝ ਕੇ ਤੋੜਿਆ ਜਾ ਰਿਹਾ ਹੈ |
ਕਾਂਗਰਸ ਮੁਖੀ ਨੇ 'ਹਿੰਦੁਸਤਾਨ ਟਾਈਮਸ' ਵਿਚ ਇਕ ਲੇਖ ਵਿਚ ਲਿਖਿਆ ਕਿ ਪਹਿਲਾਂ ਸੁਤੰਤਰ ਰਹੀ ਸੰਸਥਾਵਾਂ ਹੁਣ ਕਾਰਜਪਾਲਿਕਾ ਦਾ ਯੰਤਰ ਬਣ ਕੇ ਰਹਿ ਗਈ ਹੈ, ਜੋ ਭੇਦਭਾਵ ਤਰੀਕੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਚੋਣਾਵੀ ਚੰਦੇ ਅਤੇ ਉਦਯੋਗਪਤੀਆਂ ਨਾਲ ਗਠਜੋੜ ਰਾਹੀਂ ਪੈਸਾ ਇਕੱਠਾ ਕਰ ਕੇ ਚੋਣ ਨਤੀਜਿਆਂ ਨੂੰ  ਬਦਲਿਆ ਜਾ ਰਿਹਾ ਹੈ | ਸਰਕਾਰੀ ਏਜੰਸੀਆਂ ਸਰਕਾਰ ਦਾ ਵਿਰੋਧ ਕਰਨ ਵਾਲੀ ਪਾਰਟੀ ਪਿਛੇ ਲੱਗ ਜਾਂਦੀਆਂ ਹੈ | ਗਾਂਧੀ ਦਾ ਲੇਖ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਕੱਢੀ ਜਾ ਰਹੀ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਵਿਚਕਾਰ ਆਇਆ ਹੈ | ਯਾਤਰਾ ਦਾ ਉਦੇਸ਼ ਦੇਸ਼ ਵਿਚ ਕਥਿਤ ਵੰਡ ਦਾ ਮੁਕਾਬਲਾ ਕਰਨਾ ਅਤੇ ਪਾਰਟੀ ਗਠਜੋੜ ਨੂੰ  ਮੁੜ ਤੋਂ ਜਿਉਂਦੇ ਕਰਨਾ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement