ਅਜ਼ਾਦੀ ਦਿਹਾੜਾ: ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਝੰਡਾ ਤੇ ਗੁਬਾਰੇ, ਲਿਖਿਆ ਸੀ 'I love pakistan'
Published : Aug 15, 2021, 12:48 pm IST
Updated : Aug 15, 2021, 12:48 pm IST
SHARE ARTICLE
Pakistan balloons found in Sultanpur Lodhi
Pakistan balloons found in Sultanpur Lodhi

ਸੁਲਤਾਨਪੁਰ ਲੋਧੀ ਪੁਲਿਸ ਨੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਸੁਲਤਾਨਪੁਰ ਲੋਧੀ (ਚੰਦਰਾ ਮਾਰੀਆ) - ਅੱਜ ਦੇਸ਼ ਦਾ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਦੌਰਾਨ ਕਈ ਸ਼ਰਾਰਤੀ ਅਨਸਰ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਚਲਦੇ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਖੇਤਾਂ ਵਿਚੋਂ ਪਾਕਿਸਤਾਨੀ ਝੰਡਾ ਤੇ ਹਰੇ ਰੰਗ ਦੇ ਗ਼ੁਬਾਰੇ ਮਿਲੇ ਹਨ। ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਦਾ ਇੱਕ ਕਿਸਾਨ ਜਦੋਂ  ਆਪਣੇ ਖੇਤਾਂ ਵਿਚ ਫਸਲ ਦੇਖਣ ਗਿਆ ਤਾਂ ਉਸ ਨੇ ਝੋਨੇ ਦੇ ਉੱਪਰ ਪਿਆ ਹਰੇ ਰੰਗ ਦਾ ਕੱਪੜਾ ਦੇਖਿਆ ਤਾਂ ਉਹਨਾਂ ਵੱਲੋਂ ਜਦੋਂ ਉਸ ਨੂੰ ਉੱਥੋਂ ਹਟਾਉਣ ਲਈ ਚੱਕਿਆਂ ਤਾਂ ਉਹ ਪਾਕਿਸਤਾਨ ਦਾ ਝੰਡਾ ਨਿਕਲਿਆ

Pakistan Flag And balloons found in Sultanpur Lodhi Pakistan Flag And balloons found in Sultanpur Lodhi

ਜਿਸ ਨਾਲ ਕੁਝ ਗ਼ੁਬਾਰੇ ਵੀ ਮਿਲੇ ਜਿਨ੍ਹਾਂ ਤੇ 'I love pakistan' ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੁਢਲੀ ਜਾਣਕਾਰੀ ਮੁਤਾਬਕ ਇਵੇਂ ਲਗਦਾ ਹੈ ਕਿ ਜਿਵੇਂ ਅੱਜ ਸਾਡਾ ਅਜ਼ਾਦੀ ਦਿਵਸ ਹੈ ਕੱਲ੍ਹ ਪਾਕਿਸਤਾਨ ਦੀ ਸੀ ਤਾਂ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਆਪਣਾ ਅਜ਼ਾਦੀ ਦਿਵਸ ਮਨਾਉਂਦੇ ਸਮੇ ਇਹ ਗ਼ੁਬਾਰੇ ਛੱਡੇ ਗਏ ਹੋਣ ਜੋ ਹਵਾ ਨਾਲ ਇੱਥੇ ਪਹੁੰਚੇ ਹੋਣ

Pakistan Flag And balloons found in Sultanpur Lodhi Pakistan Flag And balloons found in Sultanpur Lodhi

 ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੁਤਾਬਕ ਵੀ ਇਹ ਕੋਈ ਸਾਜਿਸ਼ ਜਾ ਘਟਨਾ ਨਹੀਂ ਜਾਪ ਰਹੀ ਸਿਰਫ਼ ਪਾਕਿਸਤਾਨ ਦੇ ਅਜ਼ਾਦੀ ਦਿਵਸ ਨਾਲ ਸੰਬੰਧਤ ਛੱਡੇ ਗ਼ੁਬਾਰੇ ਹੋ ਸਕਦੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement