ਸਿੱਧੂ ਨੇ ਅਪਣੀ ਜਾਨ ਬਚਾਉਣ ਲਈ ਦਿੱਤਾ ਸੀ 2 ਕਰੋੜ ਦਾ ਆਫ਼ਰ, ਅਸੀਂ ਲਿਆ ਭਰਾ ਦਾ ਬਦਲਾ- ਗੋਲਡੀ ਬਰਾੜ 
Published : Jul 15, 2022, 3:47 pm IST
Updated : Jul 15, 2022, 3:49 pm IST
SHARE ARTICLE
Goldy Brar, Sidhu MooseWala
Goldy Brar, Sidhu MooseWala

 ਗੋਲਡੀ ਨੇ ਕਿਹਾ ਕਿ 95 ਫੀਸਦੀ ਲੋਕ ਸਿੱਧੂ ਮੂਸੇਵਾਲਾ ਨੂੰ ਗਾਲਾਂ ਕੱਢਦੇ ਸਨ

 

ਚੰਡੀਗੜ੍ਹ - ਗੈਂਗਸਟਰ ਗੋਲਡੀ ਬਰਾੜ ਦੀ ਅੱਜ ਇਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੀਆਂ ਗੱਲਾਂ ਕਹਿ ਰਿਹਾ ਹੈ। ਗੋਲਡੀ ਨੇ ਕਿਹਾ ਕਿ 95 ਫੀਸਦੀ ਲੋਕ ਸਿੱਧੂ ਮੂਸੇਵਾਲਾ ਨੂੰ ਗਾਲਾਂ ਕੱਢਦੇ ਸਨ ਪਰ ਜਦੋਂ ਉਸ ਦੀ ਮੌਤ ਹੋ ਗਈ ਤਾਂ ਜਰੂਰ ਲੋਕ ਉਸ ਦੇ ਹੱਕ ਵਿਚ ਆ ਗਏ। 

ਗੋਲਡੀ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਅਪਣੇ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਮਾਰ ਦਿੱਤਾ। ਸੂਤਰਾਂ ਮੁਤਾਬਕ ਪੰਜਾਬ ਅਤੇ ਦਿੱਲੀ ਪੁਲਿਸ ਨੇ ਇਹ ਵੀਡੀਓ ਗੋਲਡੀ ਬਰਾੜ ਦੀ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ। 

Sidhu MoosewalaSidhu Moosewala

ਗੋਲਡੀ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੇ ਚੋਣਾਂ ਦੌਰਾਨ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਮੁਕਤਸਰ ਦੇ ਪਿੰਡ ਭੰਗਾਚਿੜੀ ਦੇ ਕੁਝ ਲੜਕੇ ਸਨ, ਜੋ ਮੂਸੇਵਾਲਾ ਕੋਲ 24 ਘੰਟੇ ਰਹਿੰਦੇ ਸਨ। ਉਹਨਾਂ ਦੇ ਜ਼ਰੀਏ ਹੀ ਇਹ ਪੇਸ਼ਕਸ਼ ਕੀਤੀ ਗਈ ਸੀ। ਮੈਨੂੰ ਕਿਹਾ ਗਿਆ ਕਿ ਪੈਸੇ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਓ ਕਿ ਉਸ ਤੋਂ ਬਾਅਦ ਕੋਈ ਵੀ ਮੂਸੇਵਾਲਾ ਦਾ ਨੁਕਸਾਨ ਨਹੀਂ ਕਰੇਗਾ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਕਿਸੇ ਦੀ ਨਹੀਂ ਸੁਣੀ ਤੇ ਅਸੀਂ ਉਸ ਨੂੰ ਮਾਰ ਦਿੱਤਾ। 

ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਂ ਮੂਸੇਵਾਲਾ ਨਾਲ ਜੁੜਿਆ ਹੋਇਆ ਸੀ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਸਾਡੇ ਭਰਾਵਾਂ ਦਾ ਨੁਕਸਾਨ ਕੀਤਾ ਗਿਆ। ਸਿੱਧੂ ਅਸਿੱਧੇ ਤੌਰ 'ਤੇ ਸਾਡੇ ਦੋ ਭਰਾਵਾਂ ਦੇ ਕਤਲ ਵਿਚ ਸ਼ਾਮਲ ਸੀ। ਇਹ ਸਭ ਉਸ ਨੇ ਆਪਣੇ ਗੀਤਾਂ ਦੇ ਅਕਸ ਨੂੰ ਸਹੀ ਠਹਿਰਾਉਣ ਲਈ ਕੀਤਾ। ਸਿੱਧੂ ਦੋ ਭਰਾਵਾਂ ਦੇ ਕਤਲ ਵਿਚ ਸ਼ਾਮਲ ਸੀ। ਉਸ ਦੀਆਂ ਗਲਤੀਆਂ ਭੁੱਲਣ ਯੋਗ ਨਹੀਂ ਹਨ। ਅਸੀਂ ਇਨਸਾਫ਼ ਲਈ ਲੰਮਾ ਸਮਾਂ ਇੰਤਜ਼ਾਰ ਕੀਤਾ, ਪਰ ਕੁਝ ਨਹੀਂ ਹੋਇਆ।

Sidhu MoosewalaSidhu Moosewala

ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਸਾਡੇ ਕੋਲ ਜੋ ਵੀ ਵਿਕਲਪ ਸੀ, ਅਸੀਂ ਉਹ ਕੀਤਾ। ਅਸੀਂ ਹਥਿਆਰ ਚੁੱਕ ਕੇ ਬਦਲਾ ਲਿਆ। ਲੋਕ ਮੂਸੇਵਾਲਾ ਨੂੰ ਜੀਉਂਦੇ ਜੀ ਗਾਲ੍ਹਾਂ ਕੱਢਦੇ ਸਨ। 95% ਲੋਕ ਉਸਦੇ ਖਿਲਾਫ਼ ਸਨ। ਵੀਡਿਓ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਓਨੀ ਪਰਵਾਹ ਨਹੀਂ ਕਰਦੇ ਜਿੰਨਾ ਅਸੀਂ ਬੁਰਾ ਕਹਿਣਾ ਚਾਹੁੰਦੇ ਹਾਂ। ਚੰਗੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਨ। ਅਸੀਂ ਸਿਰਫ਼ ਮਾੜੇ ਹਾਂ। ਇਹ ਦੁੱਖ ਦੀ ਗੱਲ ਹੈ ਕਿ ਲੋਕ ਸਿੱਧੂ ਮੂਸੇਵਾਲਾ ਨੂੰ ਉਸ ਦੀ ਮੌਤ ਤੋਂ ਬਾਅਦ ਸੱਚ ਕਹਿ ਰਹੇ ਹਨ। ਉਸ ਦੇ ਪਰਿਵਾਰਕ ਮੈਂਬਰਾਂ ਦਾ ਇੱਕ ਭਾਵੁਕ ਵੀਡੀਓ ਆਇਆ, ਲੋਕ ਉਸ ਦੇ ਨਾਲ ਖੜ੍ਹੇ ਸਨ।

ਤਾਕਤਵਰ ਲੋਕਾਂ ਦੇ ਨੁਕਸ ਸਾਹਮਣੇ ਨਹੀਂ ਆਉਂਦੇ। ਸਿੱਧੂ ਨੂੰ ਸਿੱਖ ਸ਼ਹੀਦ ਅਤੇ ਕੌਮੀ ਯੋਧਾ ਕਹਿਣਾ ਗਲਤ ਹੈ। ਮੂਸੇਵਾਲਾ ਇਸ ਦਾ ਹੱਕਦਾਰ ਨਹੀਂ ਹੈ।
ਗੋਲਡੀ ਬਰਾੜ ਨੇ ਕਿਹਾ ਸਿੱਧੂ ਕਾਂਗਰਸ ਨਾਲ ਕਿਉਂ ਗਿਆ? SYL ਗਾਉਣ ਗਾਣਾ ਗਾਇਆ ਉਸ ਨੇ ਉਹ ਬਹੁਤ ਵਧੀਆ ਗਾਇਆ ਪਰ, ਇਸ ਨਹਿਰ ਨੂੰ ਕੱਢਣ ਵਾਲੇ ਪਰਿਵਾਰ ਨੇ ਉਨ੍ਹਾਂ ਨੂੰ ਜਿੱਤਣ ਲਈ ਜ਼ੋਰ ਪਾਇਆ। ਉਨ੍ਹਾਂ ਇਹ ਕਿਉਂ ਨਹੀਂ ਦੱਸਿਆ ਕਿ ਐਸਵਾਈਐਲ ਨਹਿਰ ਕਿਉਂ ਕੱਢੀ ਗਈ। ਜੇ ਉਹ ਏਨਾ ਹੀ ਬਾਗੀ ਸੀ ਤਾਂ ਉਹ ਗੱਲਾਂ ਕਿਉਂ ਭੁੱਲ ਗਿਆ?

SYL songSYL song

ਗੋਲਡੀ ਨੇ ਕਿਹਾ- ਜਦੋਂ ਪੂਰਾ ਪੰਜਾਬ ਦੀਪ ਸਿੱਧੂ ਦੀ ਮੌਤ 'ਤੇ ਸੋਗ 'ਚ ਸੀ। ਦੀਪ ਸਿੱਧੂ ਦਾ ਸਸਕਾਰ ਕੀਤਾ ਜਾ ਰਿਹਾ ਸੀ ਪਰ ਮੂਸੇਵਾਲਾ ਨੇ ਅਖਾੜਾ ਲਾਇਆ ਸੀ। ਉੱਥੇ ਉਹ ਨੱਚ ਰਿਹਾ ਸੀ। ਸਾਰਿਆਂ ਨੇ ਇਸ ਦਾ ਵਿਰੋਧ ਵੀ ਕੀਤਾ। ਹਾਲਾਂਕਿ ਹੁਣ ਲੋਕ ਇਹ ਸਭ ਕੁਝ ਭੁੱਲ ਗਏ ਹਨ। ਦੀਪ ਸਿੱਧੂ ਨਾਲ ਮੂਸੇਵਾਲਾ ਦੀ ਫੋਟੋ ਕਿਉਂ ਲਗਾਈ ਜਾ ਰਹੀ ਹੈ?

ਸਿੱਧੂ ਮੂਸੇਵਾਲਾ ਤੁਪਾਕ ਦੀ ਗੱਲ ਕਰਦਾ ਸੀ। ਕਿਸੇ ਨੇ ਪੁਲਿਸ ਨੂੰ ਤੁਪਾਕ ਨਾਲ ਦੇਖਿਆ। ਉਹ ਸੁਰੱਖਿਆ ਵਿਚ ਨਹੀਂ ਘੁੰਮਦਾ ਸੀ। ਮੂਸੇਵਾਲਾ ਸੁਰੱਖਿਆ ਵਿਚ ਘੁੰਮਦਾ ਰਹਿੰਦਾ ਸੀ। ਸੁਰੱਖਿਆ ਦੇਣ ਲਈ ਮੂਸੇਵਾਲਾ ਕਦੇ ਪੁਲਿਸ ਅਫ਼ਸਰਾਂ ਦੇ ਪੈਰੀਂ ਪਿਆ ਤੇ ਕਦੇ ਸਿਆਸਤਦਾਨਾਂ ਦੇ। ਸਿੱਧੂ ਸਾਡੇ ਵਿਰੋਧੀਆਂ ਦੇ ਕਰੀਬ ਸੀ। ਉਸ ਨੇ ਕਰਨ ਔਜਲਾ ਦੇ ਘਰ 'ਤੇ ਗੋਲੀਆਂ ਚਲਾਈਆਂ। ਜੇਕਰ ਕੋਈ ਉਸ ਦੇ ਖਿਲਾਫ ਸਨੈਪਚੈਟ ਜਾਂ ਕੋਈ ਹੋਰ ਪੋਸਟ ਪਾ ਦਿੰਦਾ ਸੀ ਤਾਂ ਕੁਝ ਮਿੰਟਾਂ ਬਾਅਦ ਹੀ ਜੇਲ੍ਹ ਤੋਂ ਫੋਨ ਆ ਜਾਂਦਾ ਸੀ ਕਿ ਪੋਸਟ ਕਿਉਂ ਪਾਈ, ਮਾਰ ਦਿਆਂਗੇ। 

Sidhu MoosewalaSidhu Moosewala

ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਮਾਮਲੇ ਵਿਚ ਪੁਲਿਸ ਨੇ ਰਾਜਾ ਵੜਿੰਗ ਅਤੇ ਸਿੱਧੂ ਮੂਸੇਵਾਲਾ ਵੱਲੋਂ ਮਨਦੀਪ ਧਾਲੀਵਾਲ ਅਤੇ ਅਰਸ਼ ਭੁੱਲਰ ਨੂੰ ਪੇਸ਼ ਕੀਤਾ ਸੀ। ਉਹਨਾਂ 'ਤੇ ਛੋਟੀਆਂ ਧਾਰਾਵਾਂ ਲਗਾਈਆਂ ਗਈਆਂ ਪਰ ਬਹੁਤੀ ਪੁੱਛ ਪੜਤਾਲ ਨਹੀਂ ਹੋਈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਸਿੱਧੂ ਦੇ ਬੁਲੇਟਪਰੂਫ ਫਾਰਚੂਨਰ ਵਿਚ ਬੈਠਦਾ ਸੀ। ਪੁਲਿਸ ਜਾਲ ਵਿਛਾ ਕੇ ਇੰਤਜ਼ਾਰ ਕਰਦੀ ਸੀ ਕਿ ਜੇਕਰ ਕੋਈ ਲਾਰੈਂਸ ਗੈਂਗ ਦਾ ਮੈਂਬਰ ਉਨ੍ਹਾਂ ਨੂੰ ਮਾਰਨ ਲਈ ਆਉਂਦਾ ਹੈ ਤਾਂ ਉਹ ਉਸ ਦਾ ਸਾਹਮਣਾ ਕਰ ਲਵੇਗਾ।

ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਕਿਸੇ ਨੂੰ ਧਮਕੀ ਭਰੀ ਚਿੱਠੀ ਨਹੀਂ ਭੇਜੀ। ਅਸੀਂ ਕੋਈ ਫਿਰੌਤੀ ਨਹੀਂ ਮੰਗੀ। ਲੋਕ ਪੁਲਿਸ ਨੂੰ ਸ਼ਿਕਾਇਤ ਕਰਦੇ ਹਨ। ਲੋਕਾਂ ਨੂੰ ਲੁੱਟਣ ਵਾਲੇ ਤੋਂ ਹੀ ਅਸੀਂ ਫਿਰੌਤੀ ਮੰਗਦੇ ਹਾਂ। ਉਸ ਦੇ ਬੈਂਕ ਵਿੱਚ ਕਰੋੜਾਂ ਰੁਪਏ ਹਨ। ਲੋਕ ਲਾਰੈਂਸ ਨੂੰ ਗੱਦਾਰ ਕਹਿ ਰਹੇ ਹਨ। ਉਸ ਦੇ ਐਂਨਕਾਊਂਟਰ ਬਾਰੇ ਗੱਲ ਕਰ ਰਹੇ ਹਨ। ਰਾਜਸਥਾਨ ਵਿਚ, ਲਾਰੈਂਸ ਮੁਕੱਦਮੇ ਲਈ ਭਿੰਡਰਾਵਾਲਾ ਦੀ ਟੀ-ਸ਼ਰਟ ਪਹਿਨਦਾ ਸੀ। ਲਾਰੈਂਸ ਬਹੁਤ ਧਾਰਮਿਕ ਬੰਦਾ ਸੀ ਰੋਜ਼ ਪਾਠ ਕਰਦਾ ਸੀ। ਜ਼ਿੰਦਗੀ ਵਿੱਚ ਕਦੇ ਨਸ਼ਾ ਨਹੀਂ ਕੀਤਾ। ਕਈ ਅਫਸਰਾਂ ਨੇ ਉਸ ਨੂੰ ਟੀ-ਸ਼ਰਟਾਂ ਪਹਿਨਣ ਤੋਂ ਰੋਕਿਆ, ਪਰ ਲਾਰੈਂਸ ਨੇ ਭਿੰਡਰਾਂਵਾਲਾ ਨੂੰ ਆਦਰਸ਼ਨ ਮੰਨਦਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement