ਗੋਲਡੀ ਬਰਾੜ ਦੇ ਨਾਮ 'ਤੇ ਬੈਂਕ ਖਾਤਾ ਖੁਲਵਾਉਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਮਿਲਿਆ 2 ਦਿਨਾਂ ਦਾ ਰਿਮਾਂਡ
Published : Jul 15, 2022, 9:05 pm IST
Updated : Jul 15, 2022, 9:05 pm IST
SHARE ARTICLE
pathankot news
pathankot news

ਮੌਕੇ ਤੋਂ ਹੋ ਗਏ ਸਨ ਫਰਾਰ, ਹੁਣ ਪਲਿਸ ਨੇ ਕੀਤੇ ਕਾਬੂ, ਤੀਜੇ ਦੀ ਭਾਲ ਜਾਰੀ 

ਚੰਡੀਗੜ੍ਹ : ਕੁਝ ਦਿਨ ਪਹਿਲਾਂ ਪਠਾਨਕੋਟ ਦੇ ਇੱਕ ਬੈਂਕ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਬੈਂਕ ਖਾਤੇ ਖੋਲ੍ਹਣ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।

photo photo

ਪੁਲਿਸ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ 'ਚ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ, ਪੂਰੇ ਮਾਮਲੇ ਦਾ ਮਾਸਟਰ ਮਾਈਂਡ ਗ਼ਲਤ ਤਰੀਕੇ ਨਾਲ ਬੈਂਕ 'ਚ ਖਾਤੇ ਖੋਲ੍ਹਦਾ ਸੀ। ਮਾਸਟਰਮਾਈਂਡ ਫੜੇ ਜਾਣ 'ਤੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ  ਤਿੰਨ ਵਿਅਕਤੀ ਗੋਲਡੀ ਬਰਾੜ ਦੀ ਸ਼ਨਾਖਤ 'ਤੇ ਬੈਂਕ ਵਿਚ ਖਾਤਾ ਖੁਲਵਾਉਣ ਆਏ ਸਨ ਜਿਨ੍ਹਾਂ ਵਿਚੋਂ ਇੱਕ ਬੈਂਕ ਦੇ ਅੰਦਰ ਗਿਆ ਜਦਕਿ ਦੂਜੇ ਦੋ ਬਾਹਰ ਹੀ ਖੜ੍ਹੇ ਰਹੇ।

photo photo

ਫਿਲਹਾਲ ਪੁਲਿਸ ਦੀ ਤਫਤੀਸ਼ ਵਿਚ ਪਤਾ ਲੱਗਾ ਹੈ ਕਿ ਇਹ ਲੋਕ ਵੱਖ-ਵੱਖ ਨਾਮ ਤੋਂ ਬੈਂਕਾਂ ਵਿਚ ਖਾਤੇ ਖੁਲਵਾਉਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਖਾਤਿਆਂ ਨੂੰ ਵੇਚਦੇ ਸਨ ਜਿਸ ਕਾਰਨ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਖਾਤਾ ਖੁਲਵਾਉਣ ਆਏ ਮਾਸਟਰਮਾਈਂਡ ਦੇ ਫੜੇ ਜਾਂ ਤੋਂ ਬਾਅਦ ਹੋਰ ਵੀ ਕਈ ਖ਼ੁਲਾਸੇ ਹੋ ਸਕਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement