ਸ਼ਹਿਰੀ ਹਲਕੇ ਦੇ 137 ਪਿੰਡਾਂ ਦੇ ਵਿਕਾਸ ਲਈ 16 ਕਰੋੜ ਦੀ ਗ੍ਰਾਂਟ ਮਨਜ਼ੂਰ: ਵਿਧਾਇਕ ਪਿੰਕੀ
Published : Jun 15, 2020, 10:05 pm IST
Updated : Jun 15, 2020, 10:05 pm IST
SHARE ARTICLE
1
1

ਕਿਹਾ, ਕੋਈ ਵੀ ਸੜਕ ਜਾਂਮ ਗਲੀ ਹੁਣ ਨਹੀਂ ਰਹੇਗੀ ਕੱਚੀ

ਫ਼ਿਰੋਜ਼ਪੁਰ, 15 ਜੂਨ (ਜਗਵੰਤ ਸਿੰਘ ਮੱਲ੍ਹੀ, ਕੱਕੜ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਫ਼ਿਰੋਜ਼ਪੁਰ ਸ਼ਹਿਰੀ ਖੇਤਰ 'ਚ 137 ਪਿੰਡਾਂ ਦੇ ਵਿਕਾਸ ਲਈ 16 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਦਿਤੀ ਹੈ। ਜੋ ਕਿ ਜਲਦੀ ਹੀ ਜਾਰੀ ਹੋ ਜਾਵੇਗੀ। ਇਸ ਰਕਮ ਨਾਲ ਵਿਕਾਸ ਕਾਰਜਾਂ ਦੀ ਪੂਰੀ ਯੋਜਨਾਬੰਦੀ ਕੀਤੀ ਜਾਵੇਗੀ ਤਾਂ ਕਿ ਕੋਈ ਵੀ ਇਲਾਕਾ ਵਿਕਾਸ ਕੰਮਾਂ ਤੋਂ ਵਾਂਝਾ ਨਾ ਰਹੇ। ਇਹ ਵਿਚਾਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਗਟ ਕੀਤੇ। 

1


  ਉਨ੍ਹਾਂ ਆਖਿਆ ਕਿ ਸਰਕਾਰ ਫ਼ਿਰੋਜ਼ਪੁਰ ਲਈ ਲਗਾਤਾਰ ਪ੍ਰੋਜੈਕਟ ਪਾਸ ਕਰ ਰਹੀ ਹੈ ਜਿਸ ਤਹਿਤ ਸ਼ਹਿਰੀ ਖੇਤਰਾਂ ਲਈ 9 ਕਰੋੜ ਰੁਪਏ ਦੀ ਗ੍ਰਾਂਟ ਕੁੱਝ ਦਿਨ ਪਹਿਲਾਂ ਹੀ ਜਾਰੀ ਕੀਤੀ ਗਈ ਹੈ। ਹੁਣ ਹਲਕੇ ਨਾਲ ਸਬੰਧਿਤ ਪਿੰਡਾਂ ਲਈ 16 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਕਿਸੇ ਵੀ ਸੜਕ ਜਾਂ ਗਲੀ ਨੂੰ ਕੱਚਾ ਨਹੀਂ ਰਹਿਣ ਦਿਤਾ ਜਾਵੇਗਾ। ਹਰੇਕ ਪਿੰਡ ਤਕ ਪੱਕੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਆਰ.ਓ ਸਿਸਟਮ ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ।


  ਇਸੇ ਤਰ੍ਹਾਂ ਸ਼ਹਿਰ ਵਿਚ ਸ਼ਾਮਲ ਹੋਏ ਕੁਝ ਨਵੇਂ ਪੇਂਡੂ ਇਲਾਕਿਆਂ ਵਿਚ ਸੀਵਰੇਜ ਪਾਉਣ, ਪਾਣੀ ਦੀ ਸਪਲਾਈ ਅਤੇ ਸੜਕਾਂ ਬਨਾਉਣ ਲਈ ਇਕ ਵੱਡੀ ਮੁਹਿੰਮ ਚਲਾਈ ਗਈ ਹੈ। ਫ਼ਿਰੋਜ਼ਪੁਰ ਸ਼ਹਿਰ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਹੁਣ ਇਹ ਇਲਾਕਾ ਪਛੜਿਆ ਨਹੀਂ ਰਹੇਗਾ। ਇਥੇ ਬਹੁਤ ਸਾਰੇ ਪ੍ਰਾਜੈਕਟ ਲਿਆਂਦੇ ਗਏ ਹਨ ਅਤੇ ਕਈ ਪ੍ਰਾਜੈਕਟ ਪਾਈਪ ਲਾਈਨ ਵਿਚ ਹਨ। ਜਦਕਿ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੀ  ਵੱਡੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement