ਦਰਬਾਰ ਸਾਹਿਬ ਦੁਆਲੇ ਪੁਲਿਸ ਪਹਿਰਾ ਚੁੱਕਣ ਦੀ ਮੰਗ
Published : May 15, 2020, 9:41 am IST
Updated : May 15, 2020, 9:41 am IST
SHARE ARTICLE
File Photo
File Photo

ਅੱਜ ਕਰੀਬ ਦੋ ਮਹੀਨੇ ਬਾਅਦ ਕੌਮਾਂਤਰੀ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀਆਂ ਦੁਕਾਨਾਂ ਖੁਲ੍ਹਣ ਨਾਲ ਲੋਕ ਕੁਝ ਰਾਹਤ ਮਹਿਸੂਸ ਕਰ ਰਹੇ ਹਨ ਕਿ ਕੁਝ ਦਿਨਾਂ ਤਕ ਗਾਹਕਾਂ ਦੀ ਆਮਦ

ਅੰਮ੍ਰਿਤਸਰ, 14 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਕਰੀਬ ਦੋ ਮਹੀਨੇ ਬਾਅਦ ਕੌਮਾਂਤਰੀ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀਆਂ ਦੁਕਾਨਾਂ ਖੁਲ੍ਹਣ ਨਾਲ ਲੋਕ ਕੁਝ ਰਾਹਤ ਮਹਿਸੂਸ ਕਰ ਰਹੇ ਹਨ ਕਿ ਕੁਝ ਦਿਨਾਂ ਤਕ ਗਾਹਕਾਂ ਦੀ ਆਮਦ ਸ਼ੁਰੂ ਹੋ ਜਾਵੇਗੀ। ਸੱਚਖੰਡ ਹਰਿਮੰਦਰ ਸਾਹਿਬ ਉਪਨ ਮਾਰਕੀਟ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਦੱਸਿਆ ਕਿ ਇਥੇ  ਕੁਲ 16 ਦੁਕਾਨਾਂ ਹਨ ਜਿਨਾ 'ਚ ਕੇਵਲ 5 ਦੁਕਾਨਾਂ ਖੁਲ੍ਹੀਆਂ ਹਨ।

ਜਲਿਆਂਵਾਲੇ ਬਾਗ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤਕ ਕਰੀਬ ਚਾਰ-ਪੰਸ ਸੌ ਦੇ ਕਰੀਬ ਵੱਖ ਵੱਖ ਵਸਤਾਂ ਦੀਆਂ ਦੁਕਾਨਾਂ ਹਨ ਪਰ ਇਨ੍ਹਾਂ ਦੁਕਾਨਾਂ ਦਾ ਸਮੁੱਚਾ ਕਾਰੋਬਾਰ ਸੱਚਖੰਡ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ, ਸੈਲਾਨੀਆਂ ਤੇ ਕਾਰੋਬਾਰੀ ਲੋਕਾਂ 'ਤੇ ਨਿਰਭਰ ਹੈ ਪਰ ਦਰਬਾਰ ਸਾਹਿਬ ਦੇ ਚਾਰੇ ਦਵਾਰ ਖੁਲ੍ਹੇ ਹਨ, ਜਿਨ੍ਹਾਂ ਦੇ ਬਾਹਰ ਪੁਲਿਸ ਨਾਕਾ ਹੈ ਜੋ ਸ਼ਰਧਾਲੂਆਂ ਨੂੰ ਮੱਥਾ ਟੇਕਣ ਜਾਣ ਤੋਂ ਰੋਕਦੇ ਹਨ ਕਿ ਜਦ ਤਕ ਕਰਫ਼ਿਊ ਨਹੀਂ ਚੁੱਕਿਆਂ ਜਾਂਦਾ ਤਦ ਤਕ ਅੰਦਰ ਜਾਣ ਨਹੀ ਦੇਣਗੇ। ਇਸ ਲਈ ਪੁਲਿਸ ਦਾ ਪਹਿਰਾ ਚੁੱਕਿਆ ਜਾਵੇ ਤਾਂ ਜੋ ਦੁਕਾਨਾਂ ਚਲ ਸਕਣ।

,ਜਿਸ ਤਰਾਂ ਦੀਆਂ ਹਿਦਾਇਤਾਂ ਉੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੇ ਦਿੱਤੀਆਂ ਹਨ । ਸਿੱਖ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਕਿ ਇਸ ਖਤਰਨਾਕ ਬਿਮਾਰੀ ਕਰੋਨਾ ਕਾਰਨ ਸ਼ਰਧਾਲੂ ਗੁਰੂ ਘਰ ਮੱਥਾ ਵੀ ਪਹਿਲਾਂ ਵਾਂਗ ਨਹੀ ਟੇਕ ਸਕਦੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੋਨਾ ਦੇ ਮਸਲੇ ਕਰਕੇ ਸਪੱਸ਼ਟ ਫੈਸਲਾ ਲੈਣ ਤੋਂ ਅਸਮਰੱਥ ਹੈ। ਅੰਮ੍ਰਿਤਸਰ ਦੀ ਕੱਪੜਾ ਮਾਰਕੀਟ ਕਟੜਾ ਜੈਮਲ ਸਿੰਘ , ਕਰਿਆਨਾ, ਡਰਾਈ ਫਰੂਟ, ਗਰਮ ਕੱਪੜਾ ਸ਼ਾਲ ਆਦਿ ਥੋਕ ਤੇ ਪ੍ਰਚੂਨ ਦੀ ਮੰਡੀ ਹੈ। ਜਿੱਥੇ ਮਾਲਵਾ ,ਬਠਿੰਡਾ , ਮੱਖੂ, ਪਠਾਨਕੋਟ ਭਾਵ ਸਮੁੱਚੇ ਪੰਜਾਬ ਤੋ ਵਪਾਰੀ ਹਜਾਰਾਂ ਦੀ ਗਿਣਤੀ ਚ ਪੁੱਜਦੇ ਹਨ ਪਰ ਬੱਸਾਂ -ਟਰਾਂਸਪੋਰਟ ਬੰਦ ਹੋਣ ਕਾਰਨ ਜੇਕਰ ਉਕਤ ਮਾਰਕੀਟ ਖੁਲ ਵੀ ਜਾਂਦੀ ਹੈ

ਤਾਂ ਗਾਹਕ ਸਥਾਨਕ ਨਹੀ, ਪੰਜਾਬੋਂ ਬਾਹਰ ਦਾ ਜਿਆਦਾ ਹੈ। ਲਾਹੌਰ ਬਾਅਦ ਅੰਮਿਰਤਸਰ ਸਭ ਤੋ ਵੱਡਾ ਤਜਾਰਤ ਦਾ ਕੇਦਰ ਹੈਜਿੱਥੇ ਕਰੋੜਾ ਦਾ ਕਾਰੋਬਾਰ ਰੋਜਾਨਾ ਹੁੰਦਾ ਹੈ ਪਰ ਕਰੋਨਾ ਕਰਕੇ ਅਰਬਾਂ ਦਾ ਘਾਟਾ ਕੇਦਰ ਪੰਜਾਬ ਸਰਕਾਰ ਤੇ ਸਥਾਨਕ ਲੋਕਾਂ ਨੂੰ ਪਿਆ ਹੈ। ਸਭ ਤੇ ਜਿਆਦਾ ਨੁਕਸਾਨ ਗਰੀਬ ਰੇਹੜੀ ਵਾਲਿਆਂ ਦਾ ਹੋਇਆ ਹੈ। ਜੋ ਕਹਿਰ ਦੀ ਮਹਿੰਗਾਈ ਚ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਟੱਬਰ ਪਾਲਦੇ ਹਨ । ਰਾਸ਼ਨ ਦੀ ਕਾਣੀ ਵੰਡ ਸੰਤਾਪ ਵੀ ਗਰੀਬਾਂ ਝੱਲਿਆਂ ਪੰਜਾਬ ਸਰਕਾਰ ਨੂੰ ਸਭ ਤੋ ਜਿਆਦਾ ਛੋਟੇ ਕਾਰੋਬਾਰੀ ਦਾ ਖਿਆਲ ਰੱਖਣ ਦੀ ਲੋੜ ਹੈ ਜੋ ਬੇਹੱਦ ਗੁਰਬਤ ਚ ਬੱਚੇ ਪਾਲ ਰਹੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement