ਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇ
Published : May 15, 2020, 11:46 am IST
Updated : May 15, 2020, 11:46 am IST
SHARE ARTICLE
corona
corona

ਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇ

594,300 ਲੋਕ ਨੌਕਰੀਆਂ ਤੋਂ ਵਿਹਲੇ, ਬੇਰੁਜ਼ਗਾਰੀ ਦਰ ਵੱਧ ਕੇ 6.2 ਫ਼ੀ ਸਦੀ ਹੋਈ



ਪਰਥ, 14 ਮਈ (ਪਿਆਰਾ ਸਿੰਘ ਨਾਭਾ) :  ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਨੂੰ ਸੀਮਤ ਕਰਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਬਾਬਤ ਹਜ਼ਾਰਾਂ ਕਾਰੋਬਾਰ ਮੰਦੀ ਦੀ ਭੇਂਟ ਚੜ੍ਹ ਚੁੱਕੇ ਹਨ। ਜਿਸਦੇ ਚੱਲਦਿਆਂ ਆਸਟਰੇਲੀਆ 'ਚ ਬੇਰੁਜ਼ਗਾਰੀ ਦੀ ਦਰ ਨੇ ਰੀਕਾਰਡ ਤੇਜ਼ੀ ਨਾਲ ਮਹੀਨਾਵਾਰ ਵਾਧਾ ਦਰਜ ਕੀਤਾ ਹੈ। ਲੰਘੇ ਅਪ੍ਰੈਲ ਮਹੀਨੇ 'ਚ 594,300 ਲੋਕ ਅਪਣੀ ਨੌਕਰੀ ਤੋਂ ਵਿਹਲੇ ਹੋ ਚੁੱਕੇ ਸਨ। ਇਸ ਸਮੇਂ ਦੇਸ਼ 'ਚ ਬੇਰੁਜ਼ਗਾਰੀ ਦੀ ਦਰ 1 ਫ਼ੀ ਸਦੀ ਅੰਕ ਵੱਧ ਕੇ 6.2 ਫ਼ੀ ਸਦੀ ਹੋ ਚੁੱਕੀ ਹੈ।


ਆਸਟਰੇਲਿਆਈ ਅੰਕੜਾ ਵਿਭਾਗ (ਏਬੀਐੱਸ), ਕੈਨਬਰਾ ਨੇ ਕਿਹਾ ਕਿ 2.7 ਮਿਲੀਅਨ ਆਸਟਰੇਲਿਆਈ ਜਾਂ ਤਾਂ ਅਪਣੀ ਨੌਕਰੀ ਗੁਆ ਚੁੱਕੇ ਹਨ ਜਾ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਗਏ ਹਨ। ਏਬੀਐੱਸ ਦੇ ਕਿਰਤ ਅੰਕੜਿਆਂ ਦੇ ਮੁੱਖੀ ਬਜੋਰਨ ਜਾਰਵਿਸ ਨੇ ਕਿਹਾ, “ਰੁਜ਼ਗਾਰ ਵਿਚ ਆਈ ਵੱਡੀ ਗਿਰਾਵਟ ਇਸ ਕਰ ਕੇ ਵੀ ਹੈ ਕਿਉਂਕਿ ਲਗਭਗ 489,800 ਲੋਕਾਂ ਨੇ ਕਿਰਤ ਸ਼ਕਤੀ ਨੂੰ ਤਿਆਗ ਦਿਤਾ।”ਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇ

ਕੈਪੀਟਲ ਇਕਨਾਮਿਕਸ ਵਿਸ਼ਲੇਸ਼ਕ ਮਾਰਸੇਲ ਥਲਿਅੰਟ ਨੇ ਕਿਹਾ, “ਭਾਗੀਦਾਰੀ ਦੀ ਦਰ 66 ਫ਼ੀ ਸਦੀ ਤੋਂ ਘਟ ਕੇ 63.5 ਫ਼ੀ ਸਦੀ ਹੋ ਗਈ, ਜੋ ਕਿ ਇਹ ਪਿਛਲੇ 16 ਸਾਲਾਂ ਵਿਚ ਸਭ ਤੋਂ ਘੱਟ ਹੈ।'' ਆਸਟ੍ਰੇਲੀਆ 'ਚ ਰੁਜ਼ਗਾਰ ਦੇਣ ਵਾਲੀ ਇਸ਼ਤਿਹਾਰਬਾਜ਼ੀ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਤਾਲਬੰਦੀ ਕਾਰਨ ਨੌਕਰੀ ਦੇ ਵਿਗਿਆਪਨਾਂ 'ਚ ਅਪ੍ਰੈਲ ਮਹੀਨੇ ਵਿਚ ਲਗਭਗ ਦੋ-ਤਿਹਾਈ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਮਾਹਰਾਂ ਦਾ ਇਕ ਵੱਖਰਾ ਤਰਕ ਇਹ ਵੀ ਹੈ ਕਿ ਬਹੁਤਿਆਂ ਨੇ ਇਸ ਤ੍ਰਾਸਦੀ 'ਚ ਕੰਮ ਦੀ ਭਾਲ ਨਾ ਕਰ ਕੇ ਸਰਕਾਰ ਦੇ ਜੌਬਕੀਪਰ ਅਤੇ ਜੌਬਸੀਕਰ ਪ੍ਰੋਗਰਾਮਾਂ ਅਧੀਨ ਅਦਾਇਗੀਆਂ ਦੀ ਚਾਹਤ 'ਚ ਬੇਰੁਜ਼ਗਾਰੀ ਦੇ ਅੰਕੜਿਆਂ 'ਚ ਰੀਕਾਰਡ ਵਾਧਾ ਕੀਤਾ ਹੈ। ਆਰਥਕ ਵਿਸ਼ਲੇਸ਼ਕਾਂ ਅਨੁਸਾਰ ਇਹੋ ਜਿਹਾ ਵਰਤਾਰਾ ਕਿਸੇ ਵੀ ਦੇਸ਼ ਦੀ ਭਵਿੱਖੀ ਅਰਥ ਵਿਵਸਥਾ ਲਈ ਘਾਤਕ ਸਾਬਤ ਹੁੰਦਾ ਹੈ। ਇਸ ਕੜੀ ਨੂੰ ਕੰਮ ਜਾਂ ਥੋੜ੍ਹੇ ਘੰਟਿਆਂ ਦੇ ਕੰਮ ਨਾਲ਼ ਹੀ ਤੋੜਿਆ ਜਾ ਸਕਦਾ ਹੈ।

 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement