Punjab News: ਖੇਤਾਂ ’ਚ ਕੰਮ ਕਰਨ ਸਮੇਂ ਕਿਸਾਨ ਦੀ ਮੌਤ
Published : Apr 15, 2025, 7:52 am IST
Updated : Apr 15, 2025, 7:52 am IST
SHARE ARTICLE
Punjab
Punjab

ਮੱਕੀ ਦੀ ਫ਼ਸਲ ’ਚ ਖਾਦ ਪਾਉਂਦੇ ਸਮੇਂ ਪਿਆ ਦਿਲ ਦਾ ਦੌਰਾ

 

Punjab News: ਨੇੜਲੇ ਪਿੰਡ ਰਾਮਗੜ੍ਹ-ਗੌਂਸਗੜ੍ਹ ਦੇ ਵਾਸੀ ਕਿਸਾਨ ਮਨਪ੍ਰੀਤ ਸਿੰਘ (34) ਦੀ ਖੇਤਾਂ ਵਿਚ ਕੰਮ ਕਰਨ ਸਮੇਂ ਅਚਨਚੇਤ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਅਪਣੇ ਭਰਾ ਨਾਲ ਖੇਤਾਂ ’ਚ ਮੱਕੀ ਦੀ ਫ਼ਸਲ ’ਤੇ ਖਾਦ ਪਾ ਰਿਹਾ ਸੀ ਕਿ ਅਚਾਨਕ ਉਸ ਨੂੰ ਚੱਕਰ ਆ ਗਿਆ।

ਮਨਪ੍ਰੀਤ ਸਿੰਘ ਨੂੰ ਉਸ ਦੇ ਭਰਾ ਨੇ ਮੰਜੇ ’ਤੇ ਪਾਇਆ ਅਤੇ ਉੱਥੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ। ਪਰਵਾਰ ਉਸ ਨੂੰ ਤੁਰਤ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ।

 ਮੌਤ ਤੋਂ ਪਹਿਲਾਂ ਉਹ  ਵਿਸਾਖੀ ਵਾਲੇ ਦਿਨ ਅਪਣੇ ਤਿੰਨ ਬੱਚਿਆਂ ਨੂੰ ਲੈ ਕੇ ਪਤਨੀ ਸਮੇਤ ਗੁਰਦੁਆਰਾ ਚਰਨ ਕੰਵਲ ਸਾਹਿਬ ਮੱਥਾ ਟੇਕਣ ਆਇਆ ਅਤੇ ਬਾਅਦ ਦੁਪਹਿਰ ਜਾ ਕੇ ਖੇਤਾਂ ਵਿਚ ਕੰਮ ਕਰਨ ਲੱਗਾ। ਤਿੰਨ ਮਹੀਨੇ ਪਹਿਲਾਂ ਹੀ ਉਸ ਦੇ ਘਰ ਬੇਟਾ ਪੈਦਾ ਹੋਇਆ ਸੀ ਅਤੇ 2 ਛੋਟੀਆਂ ਛੋਟੀਆਂ ਧੀਆਂ ਵੀ ਹਨ। ਕਿਸਾਨ ਦੀ ਅਚਨਚੇਤ ਮੌਤ ਨਾਲ ਪਰਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਅਤੇ ਅੱਜ ਨਮ ਅੱਖਾਂ ਨਾਲ ਉਸ ਦਾ ਪਿੰਡ ਵਿਚ ਅੰਤਮ ਸਸਕਾਰ ਕਰ ਦਿਤਾ ਗਿਆ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement