ਮੈਨੂੰ ਵਿਸ਼ਵਾਸ ਹੈ ਰਾਜਾ ਵੜਿੰਗ ਪਾਰਟੀ ਵਿਚ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਗੇ - ਅੰਮ੍ਰਿਤਾ ਵੜਿੰਗ 
Published : Apr 15, 2022, 7:30 pm IST
Updated : Apr 15, 2022, 7:30 pm IST
SHARE ARTICLE
Amrita Warring
Amrita Warring

ਲੋਕ ਬਹੁਤ ਜਲਦ ਕਾਂਗਰਸ ਨੂੰ ਅਪਣੇ ਪਹਿਲੇ ਦਿਨਾਂ ਵਿਚ ਵਾਪਸ ਆਉਂਦੀ ਦੇਖਣਗੇ

 

ਅੰਮ੍ਰਿਤਸਰ - ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਤੇ ਇਸ ਦੌਰਾਨ ਵੜਿੰਗ ਤੇ ਉਹਨਾਂ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਮਿਹਨਤ ਕਰਨ ਨਾਲ ਕੀ ਨਹੀਂ ਹਾਸਲ ਹੁੰਦਾ ਜੇ ਮਿਹਨਤ ਕਰਾਂਗੇ ਤਾਂ ਸਭ ਕੁੱਝ ਮਿਲੇਗਾ। ਉਹਨਾਂ ਨੇ ਕਿਹਾ ਕਿ ਮੁਸ਼ਕਿਲਾਂ ਤਾਂ ਪਾਰਟੀ ਹਾਈਕਮਾਨ ਤੇ ਵੜਿੰਗ ਸਾਹਿ ਦੋਨਾਂ ਨੇ ਦੇਖੀਆਂ ਹਨ ਤੇ ਦੇਖਣੀਆਂ ਵੀ ਹਨ ਪਰ ਮੈਨੂੰ ਇਹ ਗੱਲ ਜ਼ਰੂਰ ਪਤਾ ਹੈ ਕਿ ਰਾਜਾ ਵੜਿੰਗ ਨੇ ਜਿਸ ਵੀ ਕੰਮ ਨੂੰ ਹੱਥ ਪਾਇਆ ਹੈ ਉਹ ਪੂਰਾ ਕਰ ਕੇ ਛੱਡਿਆ ਹੈ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਬਹੁਤ ਜਲਦ ਕਾਂਗਰਸ ਨੂੰ ਅਪਣੇ ਪਹਿਲੇ ਦਿਨਾਂ ਵਿਚ ਵਾਪਸ ਆਉਂਦੀ ਦੇਖਣਗੇ। ਇਸ ਦੇ ਨਾਲ ਹੀ ਉਙਨਾਂ ਨੇ ਆਪ ਸਰਕਾਰ ਨੂੰ ਲੈ ਕੇ ਕਿਹਾ ਕਿ ਇਸ ਨਵੀਂ ਸਰਕਾਰ ਦਾ ਝੂਠ ਹੁਤ ਜਲਦ ਲੋਕਾਂ ਦੇ ਸਾਹਮਣੇ ਆਵੇਗਾ ਕਿਉਂਕਿ ਕੋਈ ਵੀ ਜ਼ਿਆਦਾ ਸਮਾਂ ਝੂਠ ਨਹੀਂ ਬੋਲ ਸਕਦਾ। ਪਿਛਲੇ ਕਈ ਦਿਨਾਂ ਵਿਚ ਹੋਏ ਕਤਲ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇਤਿਹਾਸ ਵਿਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੁੱਝ ਕੁ ਦਿਨਾਂ ਵਿਚ ਇੰਨੇ ਕਤਲ ਹੋ ਜਾਣ।

ਉਹਨਾਂ ਕਿਹਾ ਕਿ ਜਿੰਨੇ ਵੀ ਸਰਕਾਰ ਨੇ ਬਿਆਨ ਦਿੱਤੇ ਸਨ ਲੋਕਾਂ ਨੂੰ ਵਾਅਦੇ ਕੀਤੇ ਸਨ ਉਹ ਜੇ ਇਕ ਵੀ ਸਿਰੇ ਚੜਾਇਆ ਹੋਵੇ ਤਾਂ ਦੱਸਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਕਾਫ਼ੀ ਪੁਰਾਣੀ ਪਾਰਟੀ ਹੈ ਤੇ ਰਾਜਾ ਵੜਿੰਗ ਸਭ ਨੂੰ ਨਾਲ ਲੈ ਕੇ ਚੱਲਣਗੇ ਤੇ ਕਾਂਗਰਸ ਨੂੰ ਉਚਾਈਆਂ ਤੱਕ ਲੈ ਕੇ ਜਾਣਗੇ। ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਚੋਣਾਂ ਤੋਂ ਪਹਿਲਾਂ ਹਰ ਰੋਜ਼ ਪਾਰਟੀ ਦਾ ਕੋਈ ਨਾਲ ਕੋਈ ਲੀਡਰ ਹੀ ਪਾਰਟੀ ਦੇ ਖਿਲਾਫ਼ ਟਵੀਟ ਕਰ ਦਿੰਦਾ ਸੀ ਤਾਂ ਕੀ ਇਹੀ ਕਾਰਨ ਹੈ ਕਾਂਗਰਸ ਦੀ ਹਾਰ ਦਾ? ਇਸ ਸਵਾਲ ਦੇ ਸਵਾਬ ਵਿਚ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇਹੋ ਜਿਹੀਆਂ ਚੀਜ਼ਾਂ ਕਰ ਕੇ ਹੀ ਪਾਰਟੀ ਨੇ ਖਾਮਿਆਜਾ ਭੁਗਤਿਆ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਰਾਜਾ ਵੜਿੰਗ ਸਭ ਨੂੰ ਨਾਲ ਲੈ ਕੇ ਚੱਲਣਗੇ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement