ਸਾਬਕਾ ਸੈਨਿਕਾਂ ਵਲੋਂ ਹੱਕਾਂ ਦੀ ਪ੍ਰਾਪਤੀ ਲਈ ਜੰਤਰ-ਮੰਤਰ ’ਤੇ ਧਰਨਾ ਦੇਣ
Published : Apr 15, 2022, 12:31 am IST
Updated : Apr 15, 2022, 12:31 am IST
SHARE ARTICLE
image
image

ਸਾਬਕਾ ਸੈਨਿਕਾਂ ਵਲੋਂ ਹੱਕਾਂ ਦੀ ਪ੍ਰਾਪਤੀ ਲਈ ਜੰਤਰ-ਮੰਤਰ ’ਤੇ ਧਰਨਾ ਦੇਣ

ਦੀ ਤਿਆਰੀ : ਐਸ.ਪੀ.ਸਿੰਘ ਗੋਸਲ

ਧਾਰੀਵਾਲ, 14 ਅਪ੍ਰੈੈਲ (ਇੰਦਰ ਜੀਤ): ਸਾਬਕਾ ਸੈਨਿਕ ਸੰਘਰਸ਼ ਕਮੇਟੀ ਬਲਾਕ ਬਟਾਲਾ ਦੀ ਮੀਟਿੰਗ ਕੈਪਟਨ ਮਜੀਦ ਮਸੀਹ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਖੋਖਰ ਫ਼ੌਜੀਆਂ ਦੀ ਅਗਵਾਈ ਵਿਚ ਪਿੰਡ ਖੋਖਰ ਫ਼ੌਜੀਆਂ ਸਟੇਡੀਅਮ ਵਿਚ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਐਸ. ਪੀ. ਸਿੰਘ ਗੋਸਲ ਨੇੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਾਬਕਾ ਸੈਨਿਕਾਂ, ਸ਼ਹੀਦ ਸੈਨਿਕਾਂ ਦੇ ਪ੍ਰਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ।  ਮੀਟਿੰਗ ਦੌਰਾਨ  ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।
ਇਸ ਮੌਕ ਜ਼ਿਲ੍ਹਾ ਪ੍ਰਧਾਨ ਨੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਹੱਕੀ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਜਵਾਨ ਸ਼ਹੀਦ 1962, 1965,1971 ਤੇ ਕਾਰਗਿਲ ਯੁੱਧ 2006 ਤੋਂ ਪਹਿਲਾ ਹੋਏ ਹਨ ਉਨ੍ਹਾਂ ਦੇ ਪ੍ਰਵਾਰਾਂ ਦੇ ਬਣਦੇ ਬਕਾਇਆ ਦਿਵਾਏ ਜਾਣਗੇ। ਜੋ ਸਾਬਕਾ ਸੈਨਿਕ 2006 ਤੋਂ 2016 ਵਿਚ ਮੌਤ ਹੋਈ ਹੈ ਉਨ੍ਹਾਂ ਦੇ ਪ੍ਰਵਾਰਾਂ ਨੂੰ ਬਣਦੇ ਬਕਾਇਆ ਵੀ ਦਿਤੇ ਜਾਣਗੇ। ਇਕ ਰੈਂਕ ਇਕ ਪੈਨਸ਼ਨ ,7 ਸੀ.ਪੀ.ਸੀ ਵਿਚ ਜੋ ਜਵਾਨ ਸੂਬੇਦਾਰ ਨਾਲ ਅਧਿਕਾਰੀਆਂ ਨੇ ਸਰਕਾਰਾਂ ਨਾਲ ਮਿਲ ਕੇ  ਭੇਦਭਾਵ  ਕੀਤਾ ਹੈ ਉਸ ਦੇ ਵਿਰੋਧ ਜੰਤਰ ਮੰਤਰ ਉਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਉਸ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਸੂਬੇਦਾਰ ਗੁਰਦਿਆਲ ਸਿੰਘ, ਸੂਬੇਦਾਰ ਹਰਦੀਪ ਸਿੰਘ, ਜਿਤੇਂਦਰ ਕੌਰ ਸਰਪੰਚ ਖੋਖਰ ਫ਼ੌਜੀਆਂ, ਕਮਲੇਸ਼ ਰਾਣੀ, ਜਥੇਦਾਰ ਪਰਮਜੀਤ ਸਿੰਘ ਆਦਿ ਸ਼ਾਮਲ ਸਨ।

ਤਸਵੀਰ – ਮੀਟਿੰਗ ਦੌਰਾਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਐਸ.ਪੀ.ਸਿੰਘ ਗੋਸਲ ਤੇ ਹੋਰ ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement