ਇਲੈਕਟ੍ਰਨਿਕ ਮੀਡੀਆ, ਟੀ.ਵੀ. ਸਮਾਚਾਰ ਚੈਨਲ,
Published : Apr 15, 2020, 10:51 pm IST
Updated : Apr 15, 2020, 10:51 pm IST
SHARE ARTICLE
image
image

ਸੋਸ਼ਲ ਮੀਡੀਆ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ : ਪ੍ਰੈੱਸ ਕੌਂਸਲ ਆਫ਼ ਇੰਡੀਆ

ਚੰਡੀਗੜ੍ਹ, 15 ਅਪ੍ਰੈਲ (ਨੀਲ ਭਲਿੰਦਰ ਸਿੰਘ) : ਭਾਰਤੀ ਪ੍ਰੈਸ ਪ੍ਰੀਸ਼ਦ (ਪ੍ਰੈਸ ਕੌਂਸਲ ਆਫ਼ ਇੰਡੀਆ) ਨੇ ਇਕ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਹੈ ਕਿ ਇਲੈਕਟ੍ਰਾਨਿਕ ਮੀਡੀਆ, ਟੀਵੀ ਸਮਾਚਾਰ ਚੈਨਲ, ਸੋਸ਼ਲ ਮੀਡੀਆ ਯਾਨੀ ਵੱਟਸਐਪ, ਫੇਸਬੁਕ, ਟਵਿਟਰ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ ਹਨ।
'ਪ੍ਰੈਸ ਕੌਂਸਲ ਆਫ਼ ਇੰਡੀਆ (ਪੀਸੀਆਈ) ਐਕਟ ਦੀ ਧਾਰਾ-14 ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਇਕ ਸਮਾਚਾਰ ਪੱਤਰਾਂ ਜਾਂ ਸਮਾਚਾਰ ਏਜੰਸੀ ਉਤੇ ਸ਼ਕਤੀਆਂ ਦਾ ਪ੍ਰਯੋਗ ਕਰ ਸਕਦਾ ਹੈ।

fb

ਪ੍ਰੈੱਸ ਕੌਂਸਲ ਆਫ਼ ਇੰਡੀਆ ਐਕਟ, 1978 ਦੀ ਧਾਰਾ 14 ਸਮਾਚਾਰ ਪੱਤਰ, ਸਮਾਚਾਰ ਏਜੰਸੀ,  ਸੰਪਾਦਕ ਜਾਂ ਸਬੰਧਤ ਸੰਪਾਦਕ ਨੂੰ ਸਮਾਚਾਰ ਪੱਤਰ, ਸਮਾਚਾਰ ਏਜੰਸੀ,  ਸੰਪਾਦਕ ਜਾਂ ਪੱਤਰਕਾਰ ਦੇ ਆਚਰਣ ਨੂੰ ਅਸਵੀਕਾਰ ਕਰਨ ਜਾਂ ਉਸ ਨੂੰ ਰੋਕਣ ਦਾ ਅਧਿਕਾਰ ਦਿੰਦੀ ਹੈ, ਜੇਕਰ ਕੌਂਸਲ ਪਾਉਂਦੀ ਹੈ ਕਿ ਸਮਾਚਾਰ ਪੱਤਰ ਜਾਂ ਸਮਾਚਾਰ ਏਜੰਸੀ ਨੇ ਪੱਤਰਕਾਰ ਨੈਤਿਕਤਾ ਜਾਂ ਸਾਰਵਜਨਕ ਸਵਾਦ ਦੇ ਮਾਨਕਾਂ ਵਿਰੁਧ ਨਾਰਾਜ਼ਗੀ ਜਤਾਈ ਹੈ ਜਾਂ ਸੰਪਾਦਕ ਜਾਂ ਕੰਮਕਾਜੀ ਪੱਤਰਕਾਰ ਨੇ ਕੋਈ ਪੇਸ਼ੇਵਰ ਅਨਾਚਾਰ ਕੀਤਾ ਹੈ। ਪ੍ਰੈੱਸ ਕੌਂਸਲ (ਪ੍ਰੋਸੀਜਰ ਫਾਰ ਇਨਕਵਾਇਰੀ) ਵਿਨਿਯਮ, 1979 ਦਾ ਪਾਲਣ ਕਰ ਕੇ ਕੌਂਸਲ ਦੁਆਰਾ ਪ੍ਰਿੰਟ ਮੀਡੀਆ ਵਿਰੁਧ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ  ਸੀ.ਕੇ. ਪ੍ਰਸਾਦ ਪੀਸੀਆਈ ਦੇ ਮੌਜੂਦਾ ਚੇਅਰਮੈਨ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement