ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ ਮਹਿਲਾ ਡਾਕਟਰ ਹੋਈ ਕੋਰੋਨਾ ਪਾਜ਼ੇਟਿਵ
Published : Mar 15, 2021, 1:24 am IST
Updated : Mar 15, 2021, 1:24 am IST
SHARE ARTICLE
image
image

ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ ਮਹਿਲਾ ਡਾਕਟਰ ਹੋਈ ਕੋਰੋਨਾ ਪਾਜ਼ੇਟਿਵ

ਜਬਲਪੁਰ, 14 ਮਾਰਚ: ਮੱਧ ਪ੍ਰਦੇਸ਼ 'ਚ ਜਬਲਪੁਰ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਦੀ ਇਕ ਸੀਨੀਅਰ ਮਹਿਲਾ ਡਾਕਟਰ ਕੋਵਿਡ-19 ਦੀ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਈ ਹੈ | ਅਧਿਕਾਰੀਆਂ ਨੇ ਸਨਿਚਰਵਾਰ ਨੂੰ  ਇਹ ਜਾਣਕਾਰੀ ਦਿਤੀ | ਡਾਕਟਰ ਦੇ ਕਰੀਬੀ ਲੋਕਾਂ ਨੇ ਕਿਹਾ ਕਿ ਡਾਕਟਰ ਦਾ ਮੰਨਣਾ ਸੀ ਕਿ ਟੀਕੇ ਦੀ ਦੂਜੀ ਖ਼ੁਰਾਕ ਲੈਣ ਤੋਂ ਬਾਅਦ ਮਾਸਕ ਪਹਿਨਣ ਦੀ ਲੋੜ ਨਹੀਂ ਹੈ ਅਤੇ ਇਸੇ ਲਾਪਰਵਾਹੀ ਕਾਰਨ ਉਨ੍ਹਾਂ ਨੂੰ  ਟੀਕਾ ਲਗਾਉਣ ਦੇ ਬਾਵਜੂਦ ਲਾਗ ਹੋਇਆ ਹੈ | ਉਨ੍ਹਾਂ ਦਸਿਆ ਕਿ 48 ਸਾਲਾ ਡਾਕਟਰ ਨੂੰ  ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ 16 ਜਨਵਰੀ ਨੂੰ  ਮਿਲੀ ਸੀ, ਜਦਕਿ ਦੂਜੀ ਖ਼ੁਰਾਕ ਇਕ ਮਾਰਚ ਨੂੰ  ਮਿਲੀ | ਉਨ੍ਹਾਂ ਦਸਿਆ ਕਿ 10 ਮਾਰਚ ਨੂੰ  ਜਾਂਚ 'ਚ ਡਾਕਟਰ ਕੋਰੋਨਾ ਪੀੜਤ ਮਿਲੀ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ  14 ਦਿਨਾਂ ਤਕ ਏਕਾਂਤਵਾਸ ਦੀ ਸਲਾਹ ਦਿਤੀ ਹੈ |             (ਏਜੰਸੀ)
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement