RCB ਨੇ ਪਟਿਆਲਾ ਦੀ ਰਹਿਣ ਵਾਲੀ ਕਨਿਕਾ ਆਹੂਜਾ ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ

By : GAGANDEEP

Published : Feb 15, 2023, 7:33 am IST
Updated : Feb 15, 2023, 3:27 pm IST
SHARE ARTICLE
photo
photo

ਕਨਿਕਾ ਆਹੂਜਾ ਜਿਥੇ ਆਲ ਰਾਉਂਡਰ ਹੈ, ਉਥੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ

 

 ਪਟਿਆਲਾ:  ਮਹਿਲਾ ਪ੍ਰੀਮੀਅਰ ਲੀਗ 2023 ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਨਿਲਾਮੀ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਹੋ ਰਹੀ ਹੈ। WPL 2023 ਵਿੱਚ ਕੁੱਲ 5 ਟੀਮਾਂ (ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼, RCB, ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼) ਭਾਗ ਲੈ ਰਹੀਆਂ ਹਨ। 448 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜਿਨ੍ਹਾਂ ਨੂੰ ਬੀਸੀਸੀਆਈ ਨੇ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਹੈ।  

 

ਇਹ  ਵੀ ਪੜ੍ਹੋ : ਪੰਜਾਬ ਨੂੰ ਬਦਨਾਮ ਕਰਨ ਵਾਲਾ ਪ੍ਰਚਾਰ ਜ਼ਿਆਦਾ ਤਿੱਖਾ ਪਰ ਉਸ ਗ਼ਲਤ ਪ੍ਰਚਾਰ ਦੀ ਕਾਟ ਕਰਨ ਵਿਚ ਪੰਜਾਬ ਬਹੁਤ ਪਿੱਛੇ

ਪਟਿਆਲਾ ਦੀ ਰਹਿਣ ਵਾਲੀ ਕਨਿਕਾ ਆਹੂਜਾ ਨੂੰ ਆਰਸੀਬੀ ਨੇ 35 ਲੱਖ ਰੁਪਏ ਵਿੱਚ ਖਰੀਦਿਆ ਹੈ। ਕਨਿਕਾ ਆਹੂਜਾ ਜਿਥੇ ਆਲ ਰਾਉਂਡਰ ਹੈ, ਉਥੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ  ਅਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ। ਇਥੇ ਝਿੱਲ ਪਿੰਡ ’ਚ ਸਥਿਤ ਕ੍ਰਿਕਟ ਹੱਬ ’ਚ ਕੋਚ ਕਮਲਪ੍ਰੀਤ ਸੰਧੂ ਨੇ ਉਸਨੂੰ ਟਰੇਨਿੰਗ ਦਿੱਤੀ ਹੈ ਜਿਸ ਦੇ ਸਦਕਾ ਉਹ ਪਹਿਲਾਂ ਭਾਰਤੀ ਟੀਮ ਵਾਸਤੇ ਚੁਣੀ ਗਈ ਅਤੇ ਹੁਣ ਆਰ. ਸੀ. ਬੀ. ਨੇ ਉਸਨੂੰ 35 ਲੱਖ ਰੁਪਏ ’ਚ ਆਪਣੀ ਟੀਮ ਲਈ ਚੁਣਿਆ ਹੈ।

ਇਹ  ਵੀ ਪੜ੍ਹੋ : ਸੂਰਜਮੁਖੀ ਦੇ ਬੀਜਾਂ ਨਾਲ ਸਿਹਤ ਨੂੰ ਮਿਲਦੇ ਹਨ ਅਨੇਕਾਂ ਫ਼ਾਇਦੇ


ਮਾਣ ਵਾਲੀ ਗੱਲ ਹੈ ਕਿ ਪਟਿਆਲਾ ਤੋਂ ਚੁਣੀ ਜਾਣ ਵਾਲੀ ਉਹ ਇਕਲੌਤੀ ਕ੍ਰਿਕਟਰ ਹੈ।  ਇਥੇ ਇਹ ਵੀ ਵਰਣਨਯੋਗ ਹੈ  ਕਿ ਕ੍ਰਿਕਟ ਹੱਬ ਪਟਿਆਲਾ ਸ਼ਹਿਰ ’ਚ ਕ੍ਰਿਕਟ ਦੀ ਸਿੱਖਲਾਈ ਵਾਸਤੇ ਪ੍ਰਸਿੱਧ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement