ਮੋਗਾ 'ਚ ਪਤੰਗ ਉਡਾਉਂਦਾ 11 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਇਆ, ਬੁਰੀ ਤਰ੍ਹਾਂ ਝੁਲਸਿਆ 
Published : Jan 15, 2023, 7:24 pm IST
Updated : Jan 15, 2023, 7:33 pm IST
SHARE ARTICLE
 An 11-year-old boy was hit by electric wires while flying a kite in Moga, badly burnt.
An 11-year-old boy was hit by electric wires while flying a kite in Moga, badly burnt.

ਬੱਚੇ ਦੇ ਝੁਲਸਣ ਤੋਂ ਇਲਾਵਾ ਕਈ ਘਰਾਂ ਦੇ ਮੀਟਰ ਵੀ ਸੜ ਗਏ

ਮੋਗਾ : ਬੇਦੀ ਨਗਰ ਮੋਗਾ ਵਿਚ ਚਾਇਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਸਮੇਂ ਇਕ 11 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਬੱਚੇ ਦੇ ਝੁਲਸਣ ਤੋਂ ਇਲਾਵਾ ਕਈ ਘਰਾਂ ਦੇ ਮੀਟਰ ਵੀ ਸੜ ਗਏ। ਬੱਚੇ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਪੁਲਿਸ ਚੌਂਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਲਵਿਸ਼ ਆਪਣੇ ਘਰ ਦੀ ਛੱਤ ’ਤੇ ਦੇਰ ਸ਼ਾਮ ਪਤੰਗ ਉਡਾ ਰਿਹਾ ਸੀ

ਤਾਂ ਘਰ ਦੇ ਕੋਲੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਬੱਚਾ ਝੁਲਸ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕੌਂਸਲਰ ਰਾਕੇਸ਼ ਬਾਜਾਜ ਨੇ ਕਿਹਾ ਕਿ ਦੇਰ ਸ਼ਾਮ ਚਾਈਨਾ ਡੋਰ ਦੇ ਨਾਲ ਇਕ 11 ਸਾਲਾਂ ਬੱਚਾ ਪਤੰਗ ਉਡਾਉਂਦੇ ਸਮੇਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸ ਗਿਆ, ਉਕਤ ਘਟਨਾ ਬਹੁਤ ਮੰਦਭਾਗੀ ਹੈ।

ਉਹਨਾਂ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਵੀ ਇਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਨਾਲ ਇਲਾਕੇ ਦੇ ਘਰਾਂ ਦੇ ਮੀਟਰ ਸੜ ਗਏ ਸਨ ਅਤੇ ਬਹੁਤ ਵੱਡਾ ਧਮਾਕਾ ਹੋਇਆ, ਜਿਸ ’ਤੇ ਸਾਰੇ ਘਰਾਂ ਦੇ ਲੋਕ ਬਾਹਰ ਨਿਕਲ ਆਏ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਾਵਰਕਾਮ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਕਿ ਇਹ ਤਾਰਾਂ ਹਟਾਈਆਂ ਜਾਣ ਤਾਂ ਕਿ ਅਜਿਹਾ ਹਾਦਸਾ ਫਿਰ ਨਾ ਹੋ ਸਕੇ। ਬੇਦੀ ਨਗਰ ਇਲਾਕੇ ਦੇ ਲੋਕਾਂ ਨੇ ਪਾਵਰਕਾਮ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਹਾਈਵੋਲਟੇਜ ਤਾਰਾਂ ਨੂੰ ਹਟਾਇਆ ਜਾਵੇ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ।
 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement