ਪੁਲਿਸ ਨੇ ਫ਼ਰਜ਼ੀ DSP ਦੀਪਪ੍ਰੀਤ ਸਿੰਘ ਉਰਫ਼ ਚੀਨੂ ਦਾ ਕੀਤਾ ਪਰਦਾਫ਼ਾਸ਼
Published : Oct 14, 2022, 7:29 pm IST
Updated : Oct 14, 2022, 7:29 pm IST
SHARE ARTICLE
Police busted fake DSP Deeppreet Singh alias Chinu
Police busted fake DSP Deeppreet Singh alias Chinu

6 ਨੌਜਵਾਨਾਂ ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਭਰਤੀ ਕਰਾਉਣ ਬਦਲੇ ਵਸੂਲੇ ਕਰੀਬ 3 ਲੱਖ ਰੁਪਏ 

ਜਾਅਲੀ ਪਛਾਣ ਪੱਤਰ, ਪੁਲਿਸ ਦੀ ਵਰਦੀ ਅਤੇ 10 ਹਜ਼ਾਰ ਰੁਪਏ ਵੀ ਬਰਾਮਦ
ਖੰਨਾ :
ਪੰਜਾਬ ਅੰਦਰ ਜਿੱਥੇ ਇੱਕ ਪਾਸੇ ਪੁਲਿਸ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ ਉਥੇ ਹੀ ਦੂਜੇ ਪਾਸੇ ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦੇ ਨਾਮ 'ਤੇ ਠੱਗਿਆ ਜਾ ਰਿਹਾ ਹੈ। ਅਜਿਹੇ ਹੀ ਇੱਕ ਫ਼ਰਜ਼ੀ ਪੁਲਿਸ  ਅਧਿਕਾਰੀ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਠੱਗ ਫ਼ਰਜ਼ੀ ਡੀਐਸਪੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਸੀ।

ਫ਼ਰਜ਼ੀ ਡੀਐਸਪੀ ਕੋਲੋਂ ਵਰਦੀ ਅਤੇ ਆਈ-ਕਾਰਡ ਵੀ ਮਿਲੇ ਹਨ। ਇਸ ਠੱਗ ਨੇ ਮਾਛੀਵਾੜਾ ਸਾਹਿਬ ਦੇ 6 ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਕਾਂਸਟੇਬਲ ਭਰਤੀ ਕਰਾਉਣ ਬਦਲੇ ਕਰੀਬ 3 ਲੱਖ ਰੁਪਏ ਵਸੂਲੇ ਹਨ। ਹਰੇਕ ਨੌਜਵਾਨ ਨਾਲ 3 ਲੱਖ ਰੁਪਏ ਪ੍ਰਤੀ ਉਮੀਦਵਾਰ ਗੱਲਬਾਤ ਤੈਅ ਹੋਈ ਸੀ। ਇੱਥੋਂ ਤੱਕ ਕਿ ਫ਼ਰਜ਼ੀ ਨਿਯੁਕਤੀ ਪੱਤਰ ਅਤੇ ਪੀਐਮਟੀ ਸਲਿੱਪਾਂ ਵੀ ਦਿੱਤੀਆਂ ਸਨ। ਖੰਨਾ ਦੇ ਐਸਪੀ (ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਕੋਲ ਕੁੱਝ ਨੌਜਵਾਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਾਉਣ ਦੇ ਨਾਂਅ ਉਪਰ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ।

ਨੌਜਵਾਨਾਂ ਨੂੰ ਦੀਪਪ੍ਰੀਤ ਸਿੰਘ ਉਰਫ਼ ਚੀਨੂ ਵਾਸੀ ਇੰਦਰਪੁਰੀ ਮੁਹੱਲਾ ਖੰਨਾ ਨੇ ਭਰਤੀ ਕਰਾਉਣ ਦਾ ਝਾਂਸਾ ਦਿੱਤਾ ਸੀ। ਦੀਪਪ੍ਰੀਤ ਖੁਦ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦੱਸਦਾ ਸੀ ਅਤੇ ਆਪਣੀ ਤੈਨਾਤੀ ਸੀਆਈਏ ਸਟਾਫ ਖੰਨਾ ਦੀ ਦੱਸਦਾ ਸੀ। ਪੁਲਿਸ ਨੇ ਦੀਪਪ੍ਰੀਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੇ ਕਬਜ਼ੇ ਵਿਚੋਂ ਡੀਐਸਪੀ ਰੈਂਕ ਦੀ ਵਰਦੀ, ਜਾਅਲੀ ਪਛਾਣ ਪੱਤਰ ਅਤੇ 10 ਹਜਾਰ ਰੁਪਏ ਬਰਾਮਦ ਕੀਤੇ ਗਏ।

ਐਸਪੀ ਡਾ. ਜੈਨ ਨੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਜੋ ਵੀ ਵਿਅਕਤੀ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਰਤੀ ਸਬੰਧੀ ਕੋਈ ਵੀ ਜਾਣਕਾਰੀ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ ਤੋਂ ਹਾਸਲ ਕੀਤੀ ਜਾਵੇ ਅਤੇ ਕਿਸੇ ਦੇ ਵੀ ਝਾਂਸੇ 'ਚ ਨਾ ਆਇਆ ਜਾਵੇ। ਜੇਕਰ ਕੋਈ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement