ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਤੀ ਹਰੀ ਝੰਡੀ, ਆਨੰਦਪੁਰ ਸਾਹਿਬ ਵੀ ਰੁਕੇਗੀ ਰੇਲਗੱਡੀ
Published : Oct 14, 2022, 6:43 am IST
Updated : Oct 14, 2022, 6:43 am IST
SHARE ARTICLE
image
image

ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਤੀ ਹਰੀ ਝੰਡੀ, ਆਨੰਦਪੁਰ ਸਾਹਿਬ ਵੀ ਰੁਕੇਗੀ ਰੇਲਗੱਡੀ


ਹੁਣ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਸਿਰਫ਼ ਤਿੰਨ ਘੰਟਿਆਂ ਵਿਚ ਹੋਵੇਗਾ ਪੂਰਾ


ਸ਼ਿਮਲਾ, 13 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ ਨੂੰ  ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਭੇਂਟ ਕੀਤੀ | ਉਨ੍ਹਾਂ ਦੇਸ਼ ਦੀ ਚੌਥੀ ਵੰਦੇ ਭਾਰਤ ਰੇਲਗੱਡੀ ਨੂੰ  ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਰਾਜਧਾਨੀ ਦਿੱਲੀ ਲਈ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਵੀ ਮੌਜੂਦ ਸਨ | ਇਸ ਰੇਲ ਗੱਡੀ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਸਿਰਫ਼ 3 ਘੰਟਿਆਂ ਵਿਚ ਪੂਰਾ ਹੋ ਜਾਵੇਗਾ |
ਵਰਤਮਾਨ ਵਿਚ ਸ਼ਤਾਬਦੀ ਸੁਪਰਫਾਸਟ ਐਕਸਪ੍ਰੈਸ ਦੁਆਰਾ ਦਿੱਲੀ ਅਤੇ ਚੰਡੀਗੜ੍ਹ ਵਿਚਕਾਰ ਯਾਤਰਾ ਦਾ ਸਮਾਂ ਲਗਭਗ 3:30 ਘੰਟੇ ਹੈ | ਨਵੀਂ ਵੰਦੇ ਭਾਰਤ ਟ੍ਰੇਨ ਦੀ ਅਧਿਕਤਮ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਯਾਤਰੀਆਂ ਨੂੰ  5:30 ਘੰਟਿਆਂ ਵਿਚ ਦਿੱਲੀ ਤੋਂ ਹਿਮਾਚਲ ਦੇ ਅੰਬ ਅੰਦੌਰਾ ਤਕ ਲੈ ਜਾਵੇਗੀ | ਰੇਲਵੇ ਵਲੋਂ ਜਾਰੀ ਸ਼ਡਿਊਲ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਬੁਧਵਾਰ ਨੂੰ  ਛੱਡ ਕੇ ਹਫ਼ਤੇ ਦੇ ਬਾਕੀ 6 ਦਿਨ ਚਲੇਗੀ |

 ਇਸ ਦਾ ਠਿਕਾਣਾ ਅੰਬਾਲਾ, ਚੰਡੀਗੜ੍ਹ, ਆਨੰਦਪੁਰ ਸਾਹਿਬ ਅਤੇ ਊਨਾ ਵਿਚ ਅੰਬ ਅੰਦੌਰਾ ਹੋਵੇਗਾ | ਟਰੇਨ ਇਨ੍ਹਾਂ ਸਟੇਸ਼ਨਾਂ 'ਤੇ 2 ਮਿੰਟ ਲਈ ਰੁਕੇਗੀ | ਸਵੇਰੇ 5:50 'ਤੇ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ, ਰੇਲਗੱਡੀ ਸਵੇਰੇ 10:34 'ਤੇ ਊਨਾ ਪਹੁੰਚੇਗੀ ਅਤੇ ਸਵੇਰੇ 11:05 ਵਜੇ ਅਪਣੀ ਮੰਜਲ ਅੰਬ ਅੰਦੌਰਾ ਪਹੁੰਚੇਗੀ | ਬਦਲੇ ਵਿਚ, ਇਹ ਟਰੇਨ ਅੰਬ-ਅੰਦੌਰਾ ਤੋਂ ਦੁਪਹਿਰ 13:00 ਵਜੇ ਰਵਾਨਾ ਹੋਵੇਗੀ ਅਤੇ ਰਾਤ 18:25 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ |   (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement