ਸਾਧਾਂ ਦੇ ਡੇਰੇ 'ਚ ਸਿੱਖ ਸਿਹਤ ਕਰਮੀ ਦੀ ਕੁੱਟਮਾਰ , ਕੁੱਟਮਾਰ ਕਰਕੇ ਵੀਡੀਓ ਕੀਤੀ ਵਾਇਰਲ
Published : Aug 14, 2020, 11:38 am IST
Updated : Aug 14, 2020, 11:39 am IST
SHARE ARTICLE
Muskan Singh
Muskan Singh

ਡੇਰਾ ਪ੍ਰਬੰਧਕਾਂ ਨੇ ਦਸਤਾਰ ਅਤੇ ਕੇਸਾਂ ਦੀ ਕੀਤੀ ਬੇਅਬਦੀ

 ਲੁਧਿਆਣਾ - ਲੁਧਿਆਣਾ ਦੇ ਖਾਨਪੁਰ ਡੇਰੇ ਵਿਚ ਇਕ ਸਿੱਖ ਵਿਅਕਤੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡੇਰੇ ਦੇ ਕੁੱਝ ਲੋਕਾਂ ਨੇ ਮਲਟੀਪਰਪਜ਼ ਸਿਹਤ ਕਰਮੀ ਮੁਸਕਾਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਹ ਸਿਹਤ ਕਰਮੀ ਡੇਰੇ ਵਿਚ ਖੰਘ ਜ਼ੁਕਾਮ ਅਤੇ ਬੁਖ਼ਾਰ ਦੇ ਸ਼ੱਕੀ ਮਰੀਜ਼ ਨੂੰ ਮਿਲਣ ਮਗਰੋਂ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣ ਵਾਸਤੇ ਕਹਿਣ ਲਈ ਗਿਆ ਸੀ ਪਰ ਡੇਰੇ ਵਾਲਿਆਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

File Photo File Photo

ਮੁਸਕਾਨ ਸਿੰਘ ਉਹ ਵਾਰ ਵਾਰ ਇਹੀ ਆਖ ਰਿਹਾ ਸੀ ਕਿ ਉਹ ਸਿਹਤ ਵਿਭਾਗ ਵੱਲੋਂ ਆਇਆ ਹੈ। ਇਸ 'ਤੇ ਡੇਰਾ ਪ੍ਰਬੰਧਕ ਉਸ ਪਾਸੋਂ ਆਈਕਾਰਡ ਦੀ ਮੰਗ ਕਰਦੇ ਹਨ ਅਤੇ ਇਹ ਵੀ ਪੁੱਛਦੇ ਹਨ ਕਿ ਤੈਨੂੰ ਇੱਥੇ ਕਿਸ ਨੇ ਭੇਜਿਆ ਹੈ? ਇਸ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਮੁਸਕਾਨ ਸਿੰਘ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਡੇਰਾ ਪ੍ਰਬੰਧਕਾਂ ਨੇ ਉਸ ਨੂੰ ਫੜ ਕੇ ਬੰਦੀ ਬਣਾ ਲਿਆ।

File Photo File Photo

ਸਬ ਸੈਂਟਰ ਜਰਖੜ ਦੀ ਫੀਮੇਲ ਵਰਕਰ ਸੈਂਟਰ 'ਤੇ ਉਸ ਸਮੇਂ ਟੀਕਾਕਰਨ ਕਰ ਰਹੀ ਸੀ, ਉਸ ਨੇ ਮੁਸਕਾਨ ਸਿੰਘ ਨੂੰ ਕਈ ਫ਼ੋਨ ਲਗਾਏ ਪਰ ਫ਼ੋਨ ਨਹੀਂ ਚੁੱਕੇ ਗਏ ਤਾਂ ਉਹ ਅਪਣੇ ਸਾਥੀਆਂ ਅਤੇ ਪੁਲਿਸ ਨੂੰ ਨਾਲ ਲੈ ਕੇ ਡੇਰੇ ਪਹੁੰਚੀ, ਜਿੱਥੇ ਮੁਸਕਾਨ ਸਿੰਘ ਨੂੰ ਬੰਦੀ ਬਣਾਇਆ ਹੋਇਆ ਸੀ। ਪੁਲਿਸ ਨੇ ਮੌਕੇ 'ਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਕੁੱਝ ਫ਼ਰਾਰ ਹੋ ਗਏ।

File Photo File Photo

ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਨੇ ਸਿਹਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਉਹ ਫੌਰੀ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਦੋਸ਼ੀਆਂ 'ਤੇ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਸਖ਼ਤ ਸਜ਼ਾ ਦਿਵਾਉਣ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਾ ਹੋਈ ਤਾਂ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ। ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿਚ ਸਿਹਤ ਵਿਭਾਗ ਦੇ ਸਾਬਕਾ ਦਰਜਾ ਚਾਰ ਮੁਲਾਜ਼ਮ ਸਮੇਤ ਚਾਰ ਸਾਧਾਂ ਵਿਰੁੱਧ ਕਥਿਤ ਤੌਰ 'ਤੇ ਮਾਮਲਾ ਦਰਜ ਕਰ ਲਿਐ ਅਤੇ ਫ਼ਰਾਰ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement