ਦੋ ਤੋਪਾਂ ਸਥਾਪਤ ਕਰਕੇ ਸੂਬੇਦਾਰ ਨੰਦ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਸ਼ਰਧਾਂਜਲੀ
Published : Aug 14, 2018, 11:56 am IST
Updated : Aug 14, 2018, 11:56 am IST
SHARE ARTICLE
Naib Subedar Nand Singh
Naib Subedar Nand Singh

ਬਹਾਦਰੀ ਲਈ ਮਹਾਵੀਰ ਚੱਕਰ ਅਤੇ ਵਿਕਟੋਰੀਆ ਕਰਾਸ ਐਵਾਰਡ ਹਾਸਿਲ ਕਰਨ ਵਾਲੇ ਪੰਜਾਬ ਦੇ ਮਾਨਸਾ ਦੇ ਨਾਇਬ ਸੂਬੇਦਾਰ ਨੰਦ ਸਿੰਘ ਦੀ ਸ਼ਹੀਦੀ

ਬਠਿੰਡਾ, ਬਹਾਦਰੀ ਲਈ ਮਹਾਵੀਰ ਚੱਕਰ ਅਤੇ ਵਿਕਟੋਰੀਆ ਕਰਾਸ ਐਵਾਰਡ ਹਾਸਿਲ ਕਰਨ ਵਾਲੇ ਪੰਜਾਬ ਦੇ ਮਾਨਸਾ ਦੇ ਨਾਇਬ ਸੂਬੇਦਾਰ ਨੰਦ ਸਿੰਘ ਦੀ ਸ਼ਹੀਦੀ ਦੇ 70 ਸਾਲ ਪੂਰੇ ਹੋਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਦ ਲਈ ਦੋ ਤੋਪਾਂ ਸਥਾਪਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪਿਛਲੇ ਐਤਵਾਰ ਦੀ ਸ਼ਾਮ ਦੋਵੇਂ ਤੋਪਾਂ ਨੂੰ ਲੋਕਾਂ ਦੇ ਦੇਖਣ ਲਈ ਚੌਕ ਉੱਤੇ ਸਥਾਪਤ ਕਰ ਦਿੱਤਾ ਗਿਆ।

Naib Subedar Nand SinghNaib Subedar Nand Singh

ਆਜ਼ਾਦੀ ਦਿਹਾੜੇ  ਦੇ ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਯਾਦ ਵਿਚ ਸ਼ਹੀਦ ਨੰਦ ਸਿੰਘ ਚੌਕ 'ਤੇ ਲਗਾਈਆਂ ਤੋਪਾਂ ਉੱਤੇ ਉਨ੍ਹਾਂ ਦੀ ਬੇਟੀ ਅਮਰਜੀਤ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਅਤੇ ਸਰਕਾਰ ਨੂੰ ਪ੍ਰਤੀ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਰਾਜ ਸਰਕਾਰ ਨੇ ਉਨ੍ਹਾਂ ਦੇ ਪਰਵਾਰ ਅਤੇ ਪਿੰਡ ਨੂੰ ਭੁਲਾ ਦਿੱਤਾ ਸੀ। ਦੱਸ ਦਈਏ ਕਿ ਅਮਰਜੀਤ ਨਾਇਬ ਸੂਬੇਦਾਰ ਨੰਦ ਸਿੰਘ ਦੀ ਇਕੱਲੀ ਔਲਾਦ ਹੈ।

Naib Subedar Nand SinghNaib Subedar Nand Singh

ਉਨ੍ਹਾਂ ਦੀ ਪਤਨੀ ਦੀ 2001 ਵਿਚ ਮੌਤ ਹੋ ਚੁੱਕੀ ਹੈ। ਮਾਨਸਾ ਦੇ ਬਰੇਟਾ ਦੇ ਕੋਲ ਪਿੰਡ ਬਹਾਦੁਰਪੁਰ ਦੇ ਰਹਿਣ ਵਾਲੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਨਾਇਬ ਸੂਬੇਦਾਰ ਨੰਦ ਸਿੰਘ ਨੂੰ ਦੂੱਜੇ ਵਿਸ਼ਵ ਯੁੱਧ ਵਿਚ ਜਪਾਨੀਆਂ ਦੇ ਖਿਲਾਫ ਬਹਾਦਰੀ ਦਿਖਾਉਂਦੇ ਹੋਏ ਉੱਚ ਮਿਲਟਰੀ ਅਵਾਰਡ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਸ ਦਈਏ ਕਿ ਉਹ 12 ਦਸੰਬਰ 1947 ਨੂੰ ਪਾਕਿਸਤਾਨ ਦੇ ਨਾਲ ਲੜਾਈ ਲੜਦੇ ਲੜਦੇ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਬਹਾਦਰ ਫੌਜੀ ਦੇ ਪਿਤਾ ਨੂੰ ਉਨ੍ਹਾਂ ਦੀ ਬਹਾਦਰੀ ਲਈ 60 ਏਕਡ਼ ਜ਼ਮੀਨ ਮਾਣ ਵੱਜੋਂ ਦਿੱਤੀ ਗਈ ਸੀ।

Naib Subedar Nand SinghNaib Subedar Nand Singh

ਸਰਕਾਰ ਵੱਲੋਂ ਬਠਿੰਡੇ ਦੇ ਪੁਰਾਣੇ ਬਸ ਸਟੈਂਡ ਅਤੇ ਸੜਕ ਦਾ ਨਾਮ ਨੰਦ ਸਿੰਘ ਰੱਖਿਆ ਗਿਆ ਹੈ ਅਤੇ ਇਸ ਚੌਂਕ ਦਾ ਨਾਮ ਨੰਦ ਸਿੰਘ ਚੌਂਕ ਰੱਖਿਆ ਗਿਆ ਹੈ। ਉਨ੍ਹਾਂ ਦੀ ਯਾਦ ਵਿਚ ਬੁੱਤ ਵੀ ਸਥਾਪਤ ਕੀਤਾ ਗਿਆ ਹੈ ਜੋ ਕਿ ਬਹਾਦਰ ਫੌਜੀ ਨੰਦ ਸਿੰਘ ਦੀ ਸ਼ਹੀਦੀ ਨੂੰ ਸਭ ਦੇ ਦਿਲਾਂ ਵਿਚ ਹਮੇਸ਼ਾ ਜਿਉਂਦਾ ਰੱਖੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement