ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫ਼ੇਸਬੁੱਕ ਪੇਜ ਹੋਇਆ ਹੈਕ
Published : Jun 14, 2020, 9:49 am IST
Updated : Jun 14, 2020, 9:49 am IST
SHARE ARTICLE
Charanjit Singh Brar
Charanjit Singh Brar

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫ਼ੇਸਬੁੱਕ ਪੇਜ ਹੈਕ ਹੋ ਗਿਆ ਹੈ।

ਚੰਡੀਗੜ੍ਹ, 13 ਜੂਨ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫ਼ੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬਰਾੜ ਨੇ ਦਿਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਮੈਸੰਜਰ ਵਿਚ ਇਕ ਸੰਦੇਸ਼ ਮਿਲਿਆ ਸੀ ਕਿ ਜੇਕਰ ਤੁਸੀ ਸੋਸ਼ਲ ਵੀਡੀਉ ਪੋਸਟ ਉਤੇ ਸ਼ੇਅਰ ਕਰੋਗੇ ਤਾਂ ਤੁਹਾਨੂੰ ਹਫ਼ਤਾਵਾਰੀ ਅਦਾਇਗੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਉਪਰੰਤ ਉਨ੍ਹਾਂ ਨੂੰ ਇਕ ਲਿੰਕ ਭੇਜਿਆ ਗਿਆ ਕਿ ਉਹ ਅਪਣੀ ਮਨਜ਼ੂਰੀ ਦੇਣ ਕਿਉਂਕਿ ਬਿਜ਼ਨਸ ਅਕਾਉਂਟ ਬਣਾਉਣਾ ਪੈਣਾ ਹੈ, ਇਸ ਉਤੇ ਉਨ੍ਹਾਂ ਨੇ ਅਪਣੀ ਸਹਿਮਤੀ ਦੇ ਦਿਤੀ।

File PhotoFile Photo

ਉਨ੍ਹਾਂ ਦਸਿਆ ਕਿ ਜਿਵੇਂ ਹੀ ਸਹਿਮਤੀ ਦਿਤੀ ਤਾਂ ਹੈਕਰ ਨੇ ਉਨ੍ਹਾਂ ਨੂੰ ਪੇਜ ਦੇ ਐਡਮਨ ਵਜੋਂ ਹਟਾ ਦਿਤਾ ਤੇ ਖ਼ੁਦ ਐਡਮਨ ਬਣ ਗਿਆ। ਉਨ੍ਹਾਂ ਦਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਹ ਹੈਕਰ ਬਹੁਤ ਹੀ ਹੈਰਾਨੀਜਨਕ  ਵੀਡੀਉ ਪੇਜ ਉਤੇ ਸ਼ੇਅਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕੁੱਝ ਵੀ ਗ਼ਲਤ ਪੋਸਟ ਕਰਦਾ ਹੈ ਤਾਂ ਇਸ ਲਈ ਉਹ ਹੀ ਜ਼ਿੰਮੇਵਾਰ ਹੋਵੇਗਾ। ਬਰਾੜ ਨੇ ਦਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਦੇ ਦਿਤੀ ਹੈ ਤੇ ਇਸ ਮਾਮਲੇ ਵਿਚ ਜਲਦੀ ਹੀ ਕਾਰਵਾਈ ਹੋਣ ਦੀ ਉਮੀਦ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement