ਮਮੇਰੇ ਭਰਾ ਨੇ ਅਪਣੇ ਭੈਣ ਦੀਆਂ ਅੱਖਾਂ ਚਾਕੂ ਮਾਰ ਕੱਢੀਆਂ ਬਾਹਰ, ਹਾਲਤ ਗੰਭੀਰ
Published : Jun 14, 2019, 6:03 pm IST
Updated : Jun 14, 2019, 6:03 pm IST
SHARE ARTICLE
brother stabbed his sister's eyes
brother stabbed his sister's eyes

ਸ਼ਹਿਰ ਦੇ ਕ੍ਰਿਸ਼ਨਾ ਨਗਰ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ। ਇੱਥੇ ਵਿਵਾਦ ਦੇ

ਜਲੰਧਰ: ਸ਼ਹਿਰ ਦੇ ਕ੍ਰਿਸ਼ਨਾ ਨਗਰ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ। ਇੱਥੇ ਵਿਵਾਦ ਦੇ ਚੱਲਦਿਆਂ ਮਮੇਰੇ ਭਰਾ ਨੇ ਆਪਣੀ ਪਤਨੀ ਤੇ ਸਾਲੇ ਨਾਲ ਮਿਲ ਕੇ ਭੈਣ ਦੀਆਂ ਅੱਖਾਂ ਚਾਕੂ ਨਾਲ ਕੱਢ ਦਿੱਤੀਆਂ। ਸਿਰਫ ਇਹੀ ਨਹੀਂ ਉਸ ਦੇ ਗਲੇ ਦਾ ਮਾਸ ਤਕ ਨੋਚ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਸਮਝ ਪੀੜਤ ਨੂੰ ਕਪੂਰਥਲਾ ਰੋਡ ‘ਤੇ ਸੁੱਟ ਆਏ ਤਾਂ ਜੋ ਇਹ ਸੜਕ ਹਾਦਸਾ ਲੱਗੇ।

Crime Crime

ਪੀੜਤਾ ਨੂੰ ਬੇਸੁੱਧ ਹਾਲਤ ‘ਚ ਦੇਖ ਇੱਕ ਰਾਹਗੀਰ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹੋਸ਼ ‘ਚ ਆਉਣ ਤੋਂ ਬਾਅਦ ਪੀੜਤਾ ਨੇ ਆਪਣਾ ਬਿਆਨ ਦਰਜ ਕਰਵਾਇਆ ਜਿਸ ‘ਚ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਇਸ ਹਾਦਸੇ ‘ਚ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਸ਼ੁਰੂਆਤੀ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਜਾਂਦਾ ਗਿਆ। ਇਸ ਤੋਂ ਬਾਅਦ ਮਹਿਲਾ ਨੂੰ ਅੰਮ੍ਰਿਤਸਰ ਦੇ ਹੀ ਰਾਮਲਾਲ ਈਐਨਟੀ ਹਸਪਤਾਲ ‘ਚ ਰੈਫਰ ਕੀਤਾ ਗਿਆ।

Arrest Arrest

ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਗੰਭੀਰ ਹੈ। ਉਧਰ, ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲ਼ਿਆ ਹੈ। ਉਸ ਦੇ ਮਮੇਰੇ ਭਰਾ ਸ਼ੰਕਰ, ਉਸ ਦੀ ਪਤਨੀ ਗੀਤਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਜਦਕਿ ਉਸ ਦਾ ਸਾਲਾ ਵਿਜੈ ਫਰਾਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement