ਜੈਯੰਤੀ ਮਾਜਰੀ 'ਚ ਜੰਗਲੀ ਲੱਕੜ ਦਾ ਭਰਿਆ ਟਰੈਕਟਰ-ਟਰਾਲੀ ਕਾਬੂ
Published : May 14, 2020, 10:41 am IST
Updated : May 14, 2020, 10:41 am IST
SHARE ARTICLE
ਪੁਲਿਸ ਵਲੋਂ ਕਾਬੂ ਕੀਤੇ ਲੱਕੜੀ ਨਾਲ ਭਰੇ ਟਰੈਕਟਰ-ਟਰਾਲੀ ਦੀ ਤਸਵੀਰ।
ਪੁਲਿਸ ਵਲੋਂ ਕਾਬੂ ਕੀਤੇ ਲੱਕੜੀ ਨਾਲ ਭਰੇ ਟਰੈਕਟਰ-ਟਰਾਲੀ ਦੀ ਤਸਵੀਰ।

ਜੈਯੰਤੀ ਮਾਜਰੀ 'ਚ ਜੰਗਲੀ ਲੱਕੜ ਦਾ ਭਰਿਆ ਟਰੈਕਟਰ-ਟਰਾਲੀ ਕਾਬੂ

ਮੁੱਲਾਂਪੁਰ ਗ਼ਰੀਬਦਾਸ, 13 ਮਈ (ਰਵਿੰਦਰ ਸਿੰਘ ਸੈਣੀ) : ਕੋਰੋਨਾ ਵਾਇਰਸ ਤੋਂ ਬੇਖ਼ੌਫ਼ ਲਾਕਡਾਊਨ ਦੇ ਚਲਦਿਆਂ ਇਲਾਕੇ ਦੀਆਂ ਸ਼ਿਵਾਲਿਕ ਪਹਾੜੀਆਂ ਵਿਚੋਂ ਕੁੱਝ ਵਿਅਕਤੀ ਖੈਰ ਤੇ ਹੋਰ ਜੰਗਲੀ ਦਰਖਤਾਂ ਦੀ ਧੜੱਲੇ ਨਾਲ ਕਟਾਈ ਕਰ ਕੇ ਮੋਟੀ ਕਮਾਈ ਕਰ ਰਹੇ ਹਨ।


ਅੱਜ ਪਿੰਡ ਜੈਂਤੀਮਾਜਰੀ ਦੇ ਲੋਕਾਂ ਦੀ ਚੌਕਸੀ ਸਦਕਾ ਪੁਲਿਸ ਨੇ ਇਕ ਠੇਕੇਦਾਰ ਨੂੰ ਜੰਗਲੀ ਲੱਕੜ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਰੰਗੇ ਹੱਥੀ ਕਾਬੂ ਕੀਤਾ ਹੈ। ਐਸ.ਐਚ.ਓ. ਹਰਮਨਪ੍ਰੀਤ ਸਿੰਘ ਚੀਮਾ ਅਨੁਸਾਰ ਮੁਲਜ਼ਮ ਵਿਰੁਧ ਸ਼ਿਕਾਇਤਕਰਤਾ ਸੁੱਚਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਟਰੈਕਟਰ ਟਰਾਲੀ ਸਮੇਤ ਮੁਲਜ਼ਮ ਵਿਅਕਤੀ ਕੁਲਦੀਪ ਸਿੰਘ ਕੋਲੋਂ 10 ਕੁਇੰਟਲ ਦੇ ਕਰੀਬ ਜੰਗਲੀ ਲੱਕੜ ਪੁਲਿਸ ਵਲੋਂ ਜ਼ਬਤ ਕਰ ਲਈ ਗਈ ਹੈ।


ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੁਲਵਾਂ ਖਦਰੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਖੈਰ ਦੇ ਇਕ ਹੋਰ ਠੇਕੇਦਾਰ 'ਤੇ ਕਥਿਤ ਦੋਸ਼ ਲਾਇਆ ਕਿ ਬੂਰਆਣਾ ਦੇ ਜੰਗਲ ਦੀ ਆੜ ਵਿਚ ਸਾਡੇ ਪਿੰਡ ਦੇ ਪਹਾੜੀ ਖੇਤਰ ਵਿਚੋਂ ਕਰੋੜਾਂ ਰੁਪਏ ਮੁੱਲ ਦੀ ਖੈਰ ਵੱਢ ਲਈ ਗਈ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement