ਪਾਠੀਆਂ ਨੂੰ ਰਾਸ਼ਨ ਦੇ ਕੇ ਮਨਾਇਆ ਖ਼ਾਲਸਾ ਸਾਜਨਾ ਦਿਵਸ
Published : Apr 14, 2020, 7:23 am IST
Updated : Apr 14, 2020, 7:23 am IST
SHARE ARTICLE
File photo
File photo

ਸਮਾਜ ਸੇਵਾ ਲਈ ਜਾਣੀ ਜਾਂਦੀ 'ਹਰਿ ਕੀ ਸੇਵਾ ਸੁਸਾਇਟੀ'  ਦੇ ਆਗੂ ਕਥਾ ਵਾਚਕ ਗਿਆਨੀ ਹਰਪਾਲ ਸਿੰਘ ਮੱਖੂ, ਗਿਆਨੀ ਗੁਰਵਿੰਦਰ ਸਿੰਘ ਉਰਫ ਬਾਬਾ ਸਪੋਕਸਮੈਨੀ

ਫ਼ਿਰੋਜ਼ਪੁਰ (ਜਗਵੰਤ ਸਿੰਘ ਮੱਲ੍ਹੀ): ਸਮਾਜ ਸੇਵਾ ਲਈ ਜਾਣੀ ਜਾਂਦੀ 'ਹਰਿ ਕੀ ਸੇਵਾ ਸੁਸਾਇਟੀ'  ਦੇ ਆਗੂ ਕਥਾ ਵਾਚਕ ਗਿਆਨੀ ਹਰਪਾਲ ਸਿੰਘ ਮੱਖੂ, ਗਿਆਨੀ ਗੁਰਵਿੰਦਰ ਸਿੰਘ ਉਰਫ ਬਾਬਾ ਸਪੋਕਸਮੈਨੀ ਅਤੇ ਰਾਗੀ ਭਾਈ ਸੁਖਵੰਤ ਸਿੰਘ ਆਦਿ ਸਿੰਘਾਂ ਵਲੋਂ ਸੌ ਦੇ ਕਰੀਬ ਗੁਰੂ ਘਰਾਂ ਦੇ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਦੋ-ਦੋ ਮਹੀਨੇ ਦਾ ਰਾਸ਼ਨ ਭੇਟ ਕਰ ਕੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਦੀ ਨਿਵੇਕਲੀ ਪਹਿਲ ਕੀਤੀ ਗਈ।

ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦੁਆਰਾ ਕਮੇਟੀਆਂ ਦਾ ਫ਼ਰਜ਼ ਸੀ ਕਿ ਘਰਾਂ ਵਿਚ ਹੁੰਦੇ ਧਾਰਮਕ ਸਮਾਗਮਾਂ ਮੌਕੇ ਸਿੰਘਾਂ ਦੀ ਸੇਵਾ ਪੁੰਨ ਸਮਝ ਕੇ ਕਰਨ ਵਾਲੇ ਲੋਕ ਔਖੇ ਵੇਲੇ ਉਨ੍ਹਾਂ ਦੀ ਸਾਰ ਲੈਂਦੇ ਪਰ ਬਦਕਿਸਮਤੀ ਨਾਲ ਸਾਡੀ ਕੌਮ ਇਸ ਪਾਸਿਉਂ ਅਜੇ ਅਵੇਸਲੀ ਹੈ। ਗੁਰੂ ਘਰਾਂ ਦੀ ਸੇਵਾ ਅਤੇ ਅਖੰਡ ਪਾਠ ਕਰ ਕੇ ਜੀਵਨ ਨਿਰਬਾਹ ਕਰਨ ਵਾਲੇ ਸਿੰਘਾਂ ਕੋਲ ਉਪਜੀਵਕਾ ਲਈ ਕੋਈ ਸਾਧਨ ਵੀ ਨਹੀਂ ਹਨ।

ਪਿੰਡਾਂ ਵਿਚੋਂ 20 ਤੋਂ ਜ਼ਿਆਦਾ ਸਿੰਘਾਂ ਵਲੋਂ ਫ਼ੋਨ ਰਾਹੀਂ ਅਪਣੀ ਵੇਦਨਾ ਦੱਸਣ ਤੋਂ ਬਾਅਦ ਹੀ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਤੋਂ ਚੱਲ ਰਹੇ ਲੰਗਰਾਂ ਅਤੇ ਰਾਸ਼ਨ ਵੰਡ ਰਹੀਆਂ ਸੰਸਥਾਵਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਹੁਣ ਕੌਮ ਅਤੇ ਖ਼ਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਸੰਕਟ ਵਾਲੇ ਸਮਿਆਂ ਲਈ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਮੁਢਲਾ ਧਰਮ ਪ੍ਰਚਾਰ ਕਰ ਕੇ ਜੀਵਨ ਨਿਰਬਾਹ ਕਰਨ ਵਾਲੇ ਸਿੰਘਾਂ ਲਈ ਵਿਸ਼ੇਸ਼ ਫ਼ੰਡ ਸਥਾਪਤ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement