ਇਕ ਦਿਨ ਵਿਚ 796 ਨਵੇਂ ਮਾਮਲੇ, 35 ਮੌਤਾਂ
Published : Apr 14, 2020, 9:59 am IST
Updated : Apr 14, 2020, 9:59 am IST
SHARE ARTICLE
ਇਕ ਦਿਨ ਵਿਚ 796 ਨਵੇਂ ਮਾਮਲੇ, 35 ਮੌਤਾਂ
ਇਕ ਦਿਨ ਵਿਚ 796 ਨਵੇਂ ਮਾਮਲੇ, 35 ਮੌਤਾਂ

ਦੇਸ਼ 'ਚ ਕੁਲ ਮਾਮਲੇ 9152 ਹੋਏ, ਮਰਨ ਵਾਲਿਆਂ ਦੀ ਗਿਣਤੀ 308

ਨਵੀਂ ਦਿੱਲੀ, 13 ਅਪ੍ਰੈਲ: ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ 796 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਅਰਸੇ ਵਿਚ 35 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਵਿਚ ਕੋਰੋਨਾ ਲਾਗ ਦੇ ਕੁਲ ਮਰੀਜ਼ਾਂ ਦੀ ਗਿਣਤੀ 9152 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 308 'ਤੇ ਪਹੁੰਚ ਗਈ ਹੈ।

ਨਵੀਂ ਦਿੱਲੀ 'ਚ ਸਿਹਤ ਮੰਤਰਾਲੇ 'ਚ ਜਾਣ ਸਮੇਂ ਇਕ ਮੁਲਾਜ਼ਮ ਦੇ ਸਰੀਰ ਦਾ ਤਾਪਮਾਨ ਜਾਂਚ ਕਰਦਾ ਇਕ ਪੁਲਿਸ ਮੁਲਾਜ਼ਮ।ਨਵੀਂ ਦਿੱਲੀ 'ਚ ਸਿਹਤ ਮੰਤਰਾਲੇ 'ਚ ਜਾਣ ਸਮੇਂ ਇਕ ਮੁਲਾਜ਼ਮ ਦੇ ਸਰੀਰ ਦਾ ਤਾਪਮਾਨ ਜਾਂਚ ਕਰਦਾ ਇਕ ਪੁਲਿਸ ਮੁਲਾਜ਼ਮ।


ਅਗਰਵਾਲ ਨੇ ਕਿਹਾ ਕਿ ਹੁਣ ਤਕ 857 ਮਰੀਜ਼ਾਂ ਨੂੰ ਇਲਾਜ ਮਗਰੋਂ ਸਿਹਤਮੰਦ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿਤ ਗਈ ਹੈ। ਇਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ ਠੀਕ ਹੋਣ ਵਾਲੇ 141 ਮਰੀਜ਼ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੇਸ ਵਿਚ ਲਾਗ ਨੂੰ ਰੋਕਣ ਲਈ ਤਾਲਾਬੰਦੀ ਦੌਰਾਨ ਜ਼ਿਲ੍ਹਾ ਪੱਧਰ 'ਤੇ ਕੀਤੇ ਗਏ ਯਤਨਾਂ ਦਾ ਨਤੀਜਾ ਨਿਕਲਣਾ ਸ਼ੁਰੂ ਹੋ ਗਿਆ ਹੈ। ਅਗਰਵਾਲ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਲਾਗ ਤੋਂ ਪ੍ਰਭਾਵਤ ਦੇਸ਼ ਦੇ 15 ਰਾਜਾਂ ਦੇ 25 ਜ਼ਿਲ੍ਹਿਆਂ ਵਿਚ ਪਿਛਲੇ 14 ਦਿਨਾਂ ਵਿਚ ਲਾਗ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਅਗਰਵਾਲ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਮਹਾਰਾਸ਼ਟਰ, ਛੱਤੀਸਗੜ੍ਹ, ਕੇਰਲਾ, ਮਨੀਪੁਰ ਅਤੇ ਬਿਹਾਰ ਦੇ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਪੰਜ ਰਾਜਾਂ ਵਿਚ ਹੁਣ ਤਕ ਸਿਰਫ਼ 12 ਮੌਤਾਂ ਹੋਈਆਂ ਹਨ।


ਪੱਤਰਕਾਰ ਸੰਮੇਲਨ ਵਿਚ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਦਸਿਆ ਕਿ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਕਰਨ ਲਈ ਮਾਲਵਾਹਕ ਵਾਹਨਾਂ/ਟਰੱਕਾਂ ਦੀ ਆਵਾਜਾਈ ਯਕੀਨੀ ਕਰਨ ਲਈ ਕਿਹਾ ਹੈ। ਨਾਲ ਹੀ ਮੰਤਰਾਲੇ ਨੇ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਨਾਲ ਜੁੜੀਆਂ ਉਦਯੋਗਿਕ ਇਕਾਈਆਂ ਅਤੇ ਲਘੂ, ਦਰਮਿਆਨੇ ਅਤੇ ਸੂਖਮ ਉਦਯੋਗਾਂ ਨੂੰ ਵੀ ਸੁਚਾਰੂ ਬਣਾਈ ਰੱਖਣ ਦੇ ਉਪਾਅ ਕਰਨ ਲਈ ਕਿਹਾ ਹੈ।

ਆਈਸੀਐਮਆਰ ਦੇ ਵਿਗਿਆਨੀ ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਹੁਣ ਤਕ 206213 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਪਿਛਲੇ  24 ਘੰਟਿਆਂ ਦੌਰਾਨ 156 ਸਰਕਾਰੀ ਲੈਬਾਂ ਵਿਚ ਕੀਤੇ ਗਏ 14855 ਟੈਸਟ ਅਤੇ ਨਿਜੀ ਲੈਬਾਂ ਵਿਚ ਕੀਤੇ ਗਏ 1913 ਟੈਸਟ ਵੀ ਸ਼ਾਮਲ ਹਨ।  ਉਨ੍ਹਾਂ ਦਸਿਆ ਕਿ ਤੁਰਤ ਟੈਸਟ ਕਰਨ ਵਾਲੀ ਕਿਟ ਦੀ ਚੀਨ ਤੋਂ ਪਹਿਲੀ ਖੇਪ 15 ਅਪ੍ਰੈਲ ਨੂੰ ਪਹੁੰਚਣ ਦੀ ਉਮੀਦ ਹੈ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement