ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਭੜਕੇ ਸੁਖਜਿੰਦਰ ਰੰਧਾਵਾ
Published : Mar 14, 2022, 9:46 pm IST
Updated : Mar 14, 2022, 9:46 pm IST
SHARE ARTICLE
Sukhjinder Singh Randhawa
Sukhjinder Singh Randhawa

ਕਿਹਾ- ਕੌਮ ਦੇ ਜਥੇਦਾਰ ਵਜੋਂ ਤੁਹਾਨੂੰ ਸ਼ੋਭਾ ਨਹੀ ਦਿੰਦਾ

 

ਮੁਹਾਲੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ। 
ਉਹਨਾਂ ਕਿਹਾ ਕਿ ਜਥੇਦਾਰ ਜੀ ਤੁਸੀਂ ਉੱਚੀ ਸੁੱਚੀ ਪਦਵੀ ਉੱਤੇ ਬਿਰਾਜਮਾਨ ਹੋ। ਤੁਸੀਂ ਸਮੁੱਚੀ ਕੌਮ ਦੇ ਜਥੇਦਾਰ ਹੋ, ਪਰ ਤੁਹਾਡੇ ਬਿਆਨਾਂ ਰਾਹੀਂ ਬਾਦਲ ਪਰਿਵਾਰ ਪ੍ਰਤੀ ਪਿਆਰ ਝਲਕਦਾ ਹੈ, ਜਿਹੜਾ ਕਿ ਕੌਮ ਦੇ ਜਥੇਦਾਰ ਵਜੋਂ ਤੁਹਾਨੂੰ ਸ਼ੋਭਾ ਨਹੀ ਦਿੰਦਾ। 

 

 

PHOTO
PHOTO

ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਪੰਥ ਨੂੰ ਇਕੱਲੇ ਬਾਦਲਾਂ ਤੱਕ ਨਾ ਸਮੇਟੋ। ਤੁਸੀਂ 1920 ਦੀ ਗੱਲ ਕਰਦੇ ਹੋ ਉਸ ਸਮੇਂ ਜਥੇਦਾਰ ਸਾਹਿਬਾਨਾਂ ਨੇ ਸਾਰੇ ਵਰਗਾਂ ਦੇ ਸੂਖ਼ਵਾਨ ਜਿਸ ਵਿਚ ਰਾਜ ਪੱਖੀ, ਵਿਰੋਧੀ ਧਿਰ, ਸਿੰਘ ਸਭਾਵਾਂ, ਸੰਪਰਦਾਵਾਂ ,ਚੀਫ ਖਾਲਸਾ ਦੀਵਾਨ ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਸੀ।

 

PHOTO
PHOTO

 

ਸਿੱਖ ਕੌਮ ਨੂੰ ਬਾਦਲ ਦਲ ਪਿਛਲੇ 50 ਸਾਲ ਤੋਂ ਘੁਣ ਵਾਂਗ ਲੱਗਿਆ ਹੋਇਆ ਸੀ ਜਿਸ ਨੂੰ ਸੰਗਤ ਨੇ ਹੁਣ ਪੰਥ ਵਿੱਚੋਂ ਮਨਫੀ ਕਰ ਦਿੱਤਾ ਹੈ।  ਬਾਦਲ ਰਾਜ ਦੌਰਾਨ ਪੰਥ ਦਾ ਨੁਕਸਾਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਘੋਰ ਪਾਪ ਬਾਦਲ ਰਾਜ ਦੌਰਾਨ ਹੋਇਆ। ਪੰਥਕ ਰਵਾਇਤਾਂ ਦਾ ਘਾਣ ਹੋਇਆ। ਜਥੇਦਾਰ ਜੀ ਤੁਹਾਨੂੰ ਵਾਹਿਗੁਰੂ ਨੇ ਮੌਕਾ ਬਖਸ਼ਿਆ ਹੈ। ਤੁਸੀਂ ਸਮੁੱਚੀ ਕੌਮ ਦੇ ਜਥੇਦਾਰ ਹੋ, ਇਸ ਲਈ ਸਮੁੱਚੀ ਕੌਮ ਦੀ ਅਗਵਾਈ ਤੁਹਾਡੇ ਹੱਥਾਂ ਵਿਚ ਹੈ। ਤੁਸੀਂ ਬਾਦਲ ਦਲ ਦਾ ਫਿਕਰ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰੋ। ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਉਨ੍ਹਾਂ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ। 

Sukhjinder singh RandhawaSukhjinder singh Randhawa

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement