ਕਿਸਾਨਾਂ ਵਲੋਂ ਆਈ ਵੀ ਵਾਈ ਹਸਪਤਾਲ ਦੇ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ
Published : Feb 14, 2021, 6:22 am IST
Updated : Feb 14, 2021, 6:23 am IST
SHARE ARTICLE
image
image

ਕਿਸਾਨਾਂ ਵਲੋਂ ਆਈ ਵੀ ਵਾਈ ਹਸਪਤਾਲ ਦੇ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ

ਬਠਿੰਡਾ, 13 ਫ਼ਰਵਰੀ (ਸੁਖਜਿੰਦਰ ਮਾਨ/ਰਾਜ ਕੁਮਾਰ) : ਸਥਾਨਕ ਮਾਨਸਾ ਰੋਡ 'ਤੇ ਸਥਿਤ ਆਈ.ਵੀ. ਵਾਈ ਹਸਪਤਾਲ ਦੇ ਅੱਗੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਲਗਾਇਆ ਗਿਆ | ਉਹ ਦੋਸ਼ ਲਗਾ ਰਹੇ ਸਨ ਕਿ ਇਕ ਮਹਿਲਾ ਦੇ ਅਪਰੇਸ਼ਨ ਦੌਰਾਨ ਡਾਕਟਰਾਂ ਵਲੋਂ ਕਥਿਤ ਤੌਰ 'ਤੇ ਲਾਪਰਵਾਹੀ ਵਰਤੀ ਗਈ ਹੈ |
 ਮਾਮਲੇ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਦਸਿਆ ਕਿ ਨਜਦੀਕੀ ਪਿੰਡ ਤੁੰਗਵਾਲੀ ਦੀ ਰੁਪਿੰਦਰ ਕੌਰ ਪਤਨੀ ਨਾਹਰ ਸਿੰਘ ਦੇ ਪੇਟ ਵਿਚ ਦਰਦ ਹੋ ਰਿਹਾ ਸੀ ਜਿਸ ਦੇ ਚਲਦੇ ਉਸ ਨੂੰ  ਇਸ ਹਸਪਤਾਲ ਵਿਚ ਲਿਆਂਦਾ ਗਿਆ | 
ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਦੇ ਹੋਏ ਉਸ ਦੀ ਬੱਚੇਦਾਨੀ ਹੀ ਕੱਢ ਦਿਤੀ | ਇਸ ਮੌਕੇ ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮਰੀਜ਼ ਦਾ ਅਪਰੇਸ਼ਨ ਕਰਨ ਤੋਂ ਬਾਵਜੂਦ ਉਸਦੇ ਲਗਾਤਾਰ ਦਰਦ ਰਹਿੰਦਾ ਹੈ ਅਤੇ ਪਰਵਾਰ ਵਾਲਿਆਂ ਵਲੋਂ ਹਸਪਤਾਲ ਦੇ ਡਾਕਟਰਾਂ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿਤਾ ਜਾ ਰਿਹਾ ਸਗੋਂ ਦਰਦ ਦੀ ਦਵਾਈ ਦੇ ਕੇ ਵਾਪਸ ਕਰ ਦਿੰਦਾ ਹੈ ਜਿਸ ਦੇ ਚਲਦੇ ਇਹ ਧਰਨਾ ਲਗਾਇਆ ਗਿਆ ਹੈ | 
ਧਰਨੇ ਨੂੰ  ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਬੂਟਾ ਸਿੰਘ ਤੁੰਗਵਾਲੀ, ਬਲਵਿੰਦਰ ਸਿੰਘ ਜੇਠੂਕੇ ਬਲਾਕ ਪ੍ਰਧਾਨ ਰਾਮਪੁਰਾ,ਮੰਦਰ ਸਿੰਘ ਗਹਿਰੀ ਬੁੱਟਰ, ਜਸਦੇਵ ਸਿੰਘ ਸੰਗਤ ਕਲਾਂ ਤੋਂ ਇਲਾਵਾ ਭਰਾਤਰੀ ਯੂਨੀਅਨਾਂ ਵਲੋਂ ਨੈਬ ਸਿੰਘ, ਸੱਤਪਾਲ ਗੋਇਲ ਤੇ ਬਲਦੇਵ ਸਿੰਘ ਬਰਾੜ ਆਦਿ ਨੇ ਮੰਗ ਕੀਤੀ ਕਿ ਪੀੜਤ ਮਰੀਜ਼ ਦਾ ਜਰੂਰਤ ਮੁਤਾਬਕ ਹਸਪਤਾਲ ਵਲੋਂ ਇਲਾਜ ਕੀਤਾ ਜਾਵੇ |  

ਇਸ ਖ਼ਬਰ ਨਾਲ ਸਬੰਧਤ ਫੋਟੋ 13 ਬੀimageimageਟੀਆਈ 08 ਨੰਬਰ ਵਿਚ ਭੇਜੀ ਜਾ ਰਹੀ ਹੈ | 
ਫ਼ੋਟੋ: ਇਕਬਾਲ ਸਿੰਘ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement