ਭਾਰਤ ਅਤੇ ਆਸੀਆਨ ਵਿਚਕਾਰ ਸਾਂਝ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ 'ਤੇ ਆਧਾਰਤ: ਮੋਦੀ
Published : Nov 13, 2020, 7:00 am IST
Updated : Nov 13, 2020, 7:00 am IST
SHARE ARTICLE
image
image

ਭਾਰਤ ਅਤੇ ਆਸੀਆਨ ਵਿਚਕਾਰ ਸਾਂਝ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ 'ਤੇ ਆਧਾਰਤ: ਮੋਦੀ

ਨਵੀਂ ਦਿੱਲੀ, 12 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਹਮਰੁਤਬਾ ਗਯੁਯੇਨ ਤਨ ਜੁੰਗ ਦੇ ਨਾਲ ਵੀਰਵਾਰ ਨੂੰ 17ਵੇਂ ਭਾਰਤ-ਆਸੀਅਨ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ। ਵਰਚੁਅਲ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸੀਆਨ ਦਰਮਿਆਨ ਰਣਨੀਤਕ ਭਾਈਵਾਲੀ ਸਾਡੀ ਸਾਂਝੀ ਇਤਿਹਾਸਕ, ਭੂਗੋਲਿਕ ਅਤੇ ਸਭਿਆਚਾਰਕ ਵਿਰਾਸਤ 'ਤੇ ਆਧਾਰਤ ਹੈ। ਆਸੀਆਨ ਸਮੂਹ ਸ਼ੁਰੂ ਤੋਂ ਹੀ ਭਾਰਤ ਦੀ 'ਐਕਟ ਈਸਟ ਪਾਲਿਸੀ' ਦਾ ਮੂਲ ਕੇਂਦਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 'ਇੰਡੋ-ਪੈਸੀਫਿਕ ਪਹਿਲਕਦਮੀ' ਅਤੇ ਆਸੀਆਨ ਦੇ ਆਊਟਲੁੱਕ ਆਨ ਇੰਡੋ ਪੈਸੀਫ਼ਿਕ ਦੇ ਵਿਚਕਾਰ ਕਈ ਸਮਾਨਤਾਵਾਂ ਹਨ। ਭਾਰਤ ਅਤੇ ਆਸੀਆਨ ਵਿਚਕਾਰ ਹਰ ਤਰ੍ਹਾਂ ਦੇ ਸੰਪਰਕ ਨੂੰ ਵਧਾਉਣਾ ਸਾਡੀ ਸਰਕਾਰ ਦੀ ਮਹੱਤਵਪੂਰਨ ਪਹਿਲ ਹੈ। ਇਨ੍ਹਾਂ ਵਿਚ ਸਰੀਰਕ, ਆਰਥਕ, ਸਮਾਜਕ, ਡਿਜੀਟਲ, ਕਮਿਊਨਿਟੀ ਆਦਿ ਸੰਪਰਕ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਵਿਚ ਅਸੀਂ ਇਨ੍ਹਾਂ ਸਾਰੇ ਖੇਤਰਾਂ (ਸਰੀਰਕ, ਆਰਥਕ, ਸਮਾਜਕ, ਡਿਜੀਟਲ, ਕਮਿਊਨਿਟੀ) ਦੇ ਨੇੜੇ ਆ ਚੁੱਕੇ ਹਾਂ। ਇਸ ਸੰਮੇਲਨ ਵਿਚ ਸਾਰੇ ਦਸ ਆਸੀਆਨ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਸਮੇਂ ਭਾਰਤ, ਚੀਨ, ਜਾਪਾਨ ਅਤੇ ਆਸਟਰੇਲੀਆ ਇimageimageਸ ਦੇ ਸੰਵਾਦ ਸਾਂਝੇਦਾਰ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement