ਝੋਨੇ ਦੀ ਰੀਕਾਰਡ 190 ਲੱਖ ਟਨ ਦੀ ਖ਼ਰੀਦ ਹੋਈ
Published : Nov 13, 2020, 1:01 am IST
Updated : Nov 13, 2020, 1:01 am IST
SHARE ARTICLE
image
image

ਝੋਨੇ ਦੀ ਰੀਕਾਰਡ 190 ਲੱਖ ਟਨ ਦੀ ਖ਼ਰੀਦ ਹੋਈ

ਕਿਸਾਨਾਂ ਨੂੰ 30,000 ਕਰੋੜ ਰਕਮ ਦੀ ਅਦਾਇਗੀ ਹੋ ਚੁੱਕੀ

ਚੰਡੀਗੜ੍ਹ, 12 ਨਵੰਬਰ (ਜੀ.ਸੀ.ਭਾਰਦਵਾਜ): ਪੰਜਾਬ ਦੀਆਂ 2100 ਤੋਂ ਵੱਧ ਮੰਡੀਆਂ ਤੇ ਇੰਨੇ ਹੀ ਆਰਜ਼ੀ ਖ਼ਰੀਦ ਕੇਂਦਰਾਂ ਤੋਂ ਇਸ ਵਾਰੀ ਸਰਕਾਰੀ ਏਜੰਸੀਆਂ ਨੇ ਹੁਣ ਤਕ 190 ਲੱਖ ਟਨ ਤੋਂ ਵੱਧ ਝੋਨੇ ਦੀ ਰੀਕਾਰਡ ਖ਼ਰੀਦ ਕਰ ਲਈ ਹੈ ਅਤੇ ਰੋਜ਼ਾਨਾ ਦੋ ਢਾਈ ਲੱਖ ਟਨ ਝੋਨੇ ਦੀ ਆਮਦ ਅਜੇ ਵੀ ਜਾਰੀ ਹੈ। ਪਿਛਲੇ ਸਾਲ ਝੋਨੇ ਦੀ ਕੁਲ ਖ਼ਰੀਦ ਪੂਰੇ ਸੀਜ਼ਨ ਵਿਚ 163 ਲੱਖ ਟਨ ਹੋਈ ਸੀ, ਐਤਕੀਂ 27 ਲੱਖ ਟਨ ਵਾਧੂ ਖ਼ਰੀਦ ਹੋ ਚੁੱਕੀ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮਾਲਵਾ ਦੀਆਂ ਮੰਡੀਆਂ ਵਿਚ ਅਜੇ ਵੀ ਵਿਕਰੀ ਲਈ ਝੋਨਾ ਆਈ ਜਾ ਰਿਹਾ ਹੈ ਅਤੇ ਅਨਾਜ ਸਪਲਾਈ ਵਿਭਾਗ, ਇਹ ਖ਼ਰੀਦ 30 ਨਵੰਬਰ ਤਕ ਜਾਰੀ ਰੱਖੇਗਾ। ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ ਪਿਛਲੇ ਮਹੀਨੇ ਰਿਜ਼ਰਵ ਬੈਂਕ ਵਲੋਂ ਪੰਜਾਬ ਦੇ ਬੈਂਕਾਂ ਨੂੰ ਜਾਰੀ ਕੀਤੀ 35500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵਿਚੋਂ 30,000 ਕਰੋੜ ਰਕਮ ਦੀ ਅਦਾਇਗੀ ਹੁਣ ਤਕ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਵਿਭਾਗ ਨੇ 5500 ਕਰੋੜ ਦੀ ਸੀ.ਸੀ. ਲਿਮਟ ਹੋਰ ਜਾਰੀ ਕਰਨ ਲਈ ਕੇਂਦਰ ਸਰਕਾਰ ਨੂੰ ਬੇਨਤੀ ਭੇਜੀ ਹੈ ਜੋ ਆਉਂਦੇ ਕੁੱਝ ਦਿਨਾਂ ਵਿਚ ਮੰਜ਼ੂਰ ਕਰ ਕੇ ਤੈਅ ਸ਼ੁਦਾ ਬੈਂਕਾਂ ਵਿਚ ਆ ਜਾਵੇਗੀ। ਕੇਂਦਰ ਸਰਕਾਰ ਵਲੋਂ ਪਾਸ ਕਰ ਕੇ ਸਾਰੇ ਦੇਸ਼ ਵਿਚ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਜਾਣ, ਕਿਸਾਨਾਂ ਵਲੋਂ ਅਪਣੀ ਜਿਣਸ ਕਿਤੇ ਵੀ ਵੇਚਣ ਦੀ ਇਜਾਜ਼ਤ ਮਿਲਣ ਅਤੇ ਉਤਪਾਦਕ ਤੇ ਵਪਾਰੀ ਨੂੰ ਹੋਰ ਸਹੂਲਤਾਂ ਦੇਣ ਬਾਰੇ ਪੁਛੇ ਅਨੇਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਸ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਸਾਲ ਝੋਨੇ ਦੀ ਪੈਦਾਵਾਰ ਵੀ 9 ਫ਼ੀ ਸਦੀ ਜ਼ਿਆਦਾ ਹੋਈ ਹੈ ਅਤੇ ਗੁਆਂਢੀ ਸੂਬਿਆਂ ਤੋਂ ਵੀ ਵਿਕਣ ਲਈ ਝੋਨਾ, ਪੰਜਾਬ ਦੀਆਂ ਮੰਡੀਆਂ ਵਿਚ ਜ਼ਰੂਰ ਆਇਆ ਜਿਸ ਨੂੰ ਕੇਂਦਰੀ ਕਾਨੂੰਨਾਂ ਤਹਿਤ ਰੋਕਿਆ ਨਹੀਂ ਗਿਆ।
ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਵਲੋਂ ਕੇਂਦਰੀ ਭੰਡਾਰ ਲਈ ਖ਼ਰੀਦੇ ਗਏ ਝੋਨੇ ਦੇ ਅੰਕੜਿਆਂ ਮੁਤਾਬਕ ਸੱਭ ਤੋਂ ਵੱਧ ਖ਼ਰੀਦ, 78 ਲੱਖ ਟਨ ਤੋਂ ਵੱਧ ਦੀ ਪਨਗਰੇਨ, ਮਾਰਕਫ਼ੈਡ ਨੇ 48 ਲੱਖ ਟਨ, ਪਨਸਪ ਨੇ 40 ਲੱਖ ਟਨ ਤੋਂ ਵੱਧ ਅਤੇ ਵੇਅਰ ਹਾਊਸਿੰਗ ਨੇ ਕੁਲ 20 ਲੱਖ ਟਨ ਦੀ ਖ਼ਰੀਦ ਕੀਤੀ ਅਤੇ 2.5 ਲੱਖ ਟਨ ਕੇਵਲ ਐਫ਼.ਸੀ.ਆਈ ਨੇ ਖ਼ਰੀਦਿਆ। ਕਿਸਾਨ ਜਥੇਬੰਦੀਆਂ ਵਲੋਂ ਰੇਲ ਟਰੈਕ ਰੋਕੇ ਜਾਣ ਤੋਂ ਪੈਦਾ ਹੋਈ ਬਾਰਦਾਨੇ ਦੀ ਕਮੀ ਬਾਰੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੁਲ 19 ਕਰੋੜ ਥੈਲਿਆਂ ਵਾਸਤੇ ਕਲਕੱਤਾ ਦੀ ਜੂਟ ਕੰਪਨੀ ਵਲੋਂ ਭੇਜੀ ਗਈ ਖੇਪ ਵਿਚੋਂ ਰਾਹ ਵਿਚ ਪੌਣੇ 3 ਕਰੋੜ ਥੈਲੇ ਫਸ ਗਏ ਸਨ ਜਿਨ੍ਹਾਂ ਨੂੰ ਟਰੱਕਾਂ ਰਾਹੀਂ ਕੰਟੇਨਰ ਕਾਰਪੋਰੇਸ਼ਨ ਹੁਣ ਪਹੁੰਚਾ ਰਹੀ ਹੈ, ਬਾਕੀ ਮਾਲ ਪੁਰਾਣੇ ਥੈਲਿਆਂ ਵਿਚ ਭਰਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਕੁਲ 190 ਲੱਖ ਟਨ ਦੀ ਖ਼ਰੀਦ ਵਿਚੋਂ 181 ਲੱਖ ਟਨ ਝੋਨਾ, ਚੁਕਾਈ ਕਰ ਕੇ ਤੈਅ ਸ਼ੁਦਾ ਸ਼ੈਲਰਾਂ ਕੋਲ ਪਹੁੰਚਾ ਦਿਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement