ਚੌਟਾਲਾ ਪਰਵਾਰ ਵਿਚ ਸੁਲ੍ਹਾ ਕਰਾਉੁਣ ਲਈ ਬਾਦਲ ਪੁੱਜੇ ਸਿਰਸਾ
Published : Nov 13, 2018, 1:12 pm IST
Updated : Nov 13, 2018, 1:12 pm IST
SHARE ARTICLE
Parkash Singh Badal
Parkash Singh Badal

ਇਨੈਲੋ ਅੰਦਰ ਪਰਵਾਰਕ ਕਲੇਸ਼ ਵਧਦਾ ਜਾ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਅਜੈ ਸਿੰਘ ਚੌਟਾਲਾ ਨੇ ਹੁਣ ਪਾਰਟੀ ਦੀ ਜੀਂਦ ਬੈਠਕ.........

ਚੰਡੀਗੜ੍ਹ : ਇਨੈਲੋ ਅੰਦਰ ਪਰਵਾਰਕ ਕਲੇਸ਼ ਵਧਦਾ ਜਾ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਅਜੈ ਸਿੰਘ ਚੌਟਾਲਾ ਨੇ ਹੁਣ ਪਾਰਟੀ ਦੀ ਜੀਂਦ ਬੈਠਕ ਲਈ ਚਿੱਠੀ ਜਾਰੀ ਕੀਤੀ ਹੈ। ਪਾਰਟੀ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਬਰਾਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਅਤੇ ਵਿਧਾਨ ਸਭਾ ਖੇਤਰਾਂ ਦੇ ਪ੍ਰਧਾਨਾਂ ਨੂੰ ਵੀ ਪੱਤਰ ਜਾਰੀ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਬੈਠਕ ਵਿਚ ਸ਼ਾਮਲ ਨਾ ਹੋਣ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। 

ਉਧਰ, ਚੌਟਾਲਾ ਪਰਵਾਰ ਦੇ ਬਜ਼ੁਰਗ ਕਹੇ ਜਾਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਵਾਰ ਵਿਚ ਸੁਲ੍ਹਾ ਕਰਾਉਣ ਲੱਗੇ ਹੋਏ ਹਨ। ਇਸ ਕੰਮ ਲਈ ਅੱਜ ਉਹ ਸਿਰਸਾ ਗਏ। ਅਭੈ ਸਿੰਘ ਚੌਟਾਲਾ ਦੇ ਪੁੱਤਰ ਕਰਨ ਸਿੰਘ ਚੌਟਾਲਾ ਨੇ ਮੀਡੀਆ ਨੂੰ ਦਸਿਆ  ਕਿ ਪਾਰਟੀ ਵਿਚ ਕੁੱਝ ਅਜਿਹੇ ਲੋਕ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਫ਼ਸਰੀ ਕੀਤੀ ਤੇ ਸੇਵਾਮੁਕਤ ਹੋ ਕੇ ਇਨੈਲੋ ਵਿਚ ਆ ਗਏ। ਹੁਣ ਇਹੋ ਲੋਕ ਹੁਕਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੇ ਚੌਟਾਲਾ ਪਰਵਾਰ ਨੂੰ ਤੋੜਨ ਦੀ ਸਾਜ਼ਸ਼ ਕਾਮਯਾਬ ਨਹੀਂ ਹੋਣ ਦਿਤੀ ਜਾਵੇਗੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement