ਬੀਐਸਐਫ਼ ਵਲੋਂ ਪਾਕਿਸਤਾਨੀ ਡਰੋਨ 'ਤੇ ਫ਼ਾਇਰਿੰਗ, ਈਲੂ ਬੰਬ ਵੀ ਸੁੱਟੇ, ਸਰਚ ਮੁਹਿੰਮ ਜਾਰੀ
Published : Sep 13, 2022, 12:34 am IST
Updated : Sep 13, 2022, 12:34 am IST
SHARE ARTICLE
image
image

ਬੀਐਸਐਫ਼ ਵਲੋਂ ਪਾਕਿਸਤਾਨੀ ਡਰੋਨ 'ਤੇ ਫ਼ਾਇਰਿੰਗ, ਈਲੂ ਬੰਬ ਵੀ ਸੁੱਟੇ, ਸਰਚ ਮੁਹਿੰਮ ਜਾਰੀ

ਕਲਾਨੌਰ, 12 ਸਤੰਬਰ (ਗੁਰਦੇਵ ਸਿੰਘ ਰਜਾਦਾ) : ਸੋਮਵਾਰ ਤੜਕਸਾਰ ਬੀਐਸਐਫ਼ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ਼ ਦੀ 89 ਬਟਾਲੀਅਨ ਦੀ ਬੀਓਪੀ ਰੋਸਾ ਦੀ ਸਰਹੱਦ 'ਤੇ ਤਾਇਨਾਤ ਜਵਾਨਾਂ ਵਲੋਂ ਭਾਰਤੀ ਖੇਤਰ ਵਿਚ ਪ੍ਰਵੇਸ਼ ਕੀਤੇ ਪਾਕਿਸਤਾਨੀ ਡ੍ਰੋਨ 'ਤੇ ਫ਼ਾਇਰ ਤੇ ਰੌਸ਼ਨੀ ਕਰਨ ਲਈ ਈਲੂ ਬੰਬ ਦਾਗੇ ਗਏ | ਇਸ ਮੌਕੇ ਬੀਐਸਐਫ਼ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਮੌਕੇ ਦਾ ਜਾਇਜ਼ਾ ਲੈਣ ਲਈ ਪੁੱਜੇ |
ਇਸ ਮੌਕੇ 'ਤੇ ਬਟਾਲੀਅਨ ਕਮਾਡੈਂਟ ਪ੍ਰਦੀਪ ਕੁਮਾਰ ਵੀ ਮੌਜੂਦ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਬੀਐਸਐਫ਼ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦਸਿਆ ਕਿ ਬੀਐਸਐਫ਼ ਦੀ 89 ਹੈੱਡਕੁਆਰਟਰ ਸ਼ਿਕਾਰ ਮਾਛੀਆਂ ਬਟਾਲੀਅਨ ਦੀ ਬੀਓਪੀ ਰੋਸਾ ਦੇ ਡਿਊਟੀ 'ਤੇ ਤਾਇਨਾਤ ਜਵਾਨਾਂ ਵਲੋਂ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ 'ਤੇ 9 ਗੋਲੀਆਂ ਚਲਾਈਆਂ ਤੇ ਰੋਸ਼ਨੀ ਛੱਡਣ ਵਾਲੇ 2 ਈਲੂ ਬੰਬ ਵੀ ਛੱਡੇ ਗਏ |
ਉਨ੍ਹਾਂ ਦਸਿਆ ਕਿ ਸਰਹੱਦ 'ਤੇ ਮੁਸਤੈਦ ਜਵਾਨਾਂ ਵਲੋਂ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨੂੰ  ਨਾਕਾਮ ਕੀਤਾ ਗਿਆ | ਉਨ੍ਹਾਂ ਦਸਿਆ ਕਿ ਬੀਐਸਐਫ਼ ਤੇ ਪੰਜਾਬ ਪੁਲਿਸ ਵਲੋਂ ਸਬੰਧਤ ਏਰੀਏ 'ਚ ਬੀਐਸਐਫ਼ ਤੇ ਪੰਜਾਬ ਪੁਲਿਸ ਵਲੋਂ ਸਾਂਝਾ ਸਰਚ ਮੁਹਿੰਮ ਕੀਤੀ ਜਾ ਰਹੀ ਹੈ | ਇਸ ਮੌਕੇ 'ਤੇ ਡੀਆਈਜੀ ਪ੍ਰਭਾਕਰ ਜੋਸ਼ੀ ਵਲੋਂ ਸਰਹੱਦੀ ਪਿੰਡ ਰੋਸਾ, ਚੰਦੂ ਵਡਾਲਾ ਆਦਿ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ  ਅਪਣੇ ਖੇਤਾਂ ਵਿਚ ਚੈਕਿੰਗ ਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਬੀਐਸਐਫ਼ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ |
ਫੋਟੋ: 12 ਗੁਰਦੇਵ  ਕਲਾਨੌਰ  3

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement