ਖ਼ਾਲੀ ਪਲਾਟ ’ਚ ਪਏ ਭਰੂਣ ਦੇ ਅਵਾਰਾ ਕੁੱਤੇ ਨੇ ਕਈ ਹਿੱਸੇ ਨੋਚ ਕੇ ਖਾਧੇ
Published : Jul 13, 2020, 10:01 am IST
Updated : Jul 13, 2020, 10:02 am IST
SHARE ARTICLE
File Photo
File Photo

ਸਲੇਮ ਟਾਬਰੀ ਏਰੀਆ ਦੇ ਗੁਰਨਾਮ ਨਗਰ ਵਿਚ ਕਿਸੇ ਅਣਪਛਾਤੀ ਔਰਤ ਨੇ ਅਪਣੇ ਭਰੂਣ ਨੂੰ ਖ਼ਾਲੀ ਪਲਾਟ ਵਿਚ ਸੁੱਟ ਦਿਤਾ।

ਲੁਧਿਆਣਾ, 12 ਜੁਲਾਈ (ਪਪ): ਸਲੇਮ ਟਾਬਰੀ ਏਰੀਆ ਦੇ ਗੁਰਨਾਮ ਨਗਰ ਵਿਚ ਕਿਸੇ ਅਣਪਛਾਤੀ ਔਰਤ ਨੇ ਅਪਣੇ ਭਰੂਣ ਨੂੰ ਖ਼ਾਲੀ ਪਲਾਟ ਵਿਚ ਸੁੱਟ ਦਿਤਾ। ਪਲਾਟ ਵਿਚ ਪਏ ਭਰੂਣ ਨੂੰ ਕੁੱਤੇ ਨੇ ਮੂੰਹ ਵਿਚ ਦੱਬ ਲਿਆ ਤੇ ਗਲੀ-ਗਲੀ ਘੁੰਮਣ ਲੱਗਾ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਵਿਅਕਤੀ ਨੂੰ ਕੁੱਤੇ ਦੇ ਮੂੰਹ ਵਿਚ ਭਰੂਣ ਦੇਖਿਆ ਤੇ ਉਸ ਨੂੰ ਛੁਡਾ ਕੇ ਜਾਂਚ ਲਈ ਹਸਪਤਾਲ ਪਹੁੰਚਾ ਦਿਤਾ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ। 

ਈਐਸਆਈ ਪ੍ਰੇਮ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿਊ ਗੁਰਨਾਮ ਨਗਰ ਦੇ ਇਕ ਖ਼ਾਲੀ ਪਲਾਟ ਵਿਚ ਇਕ ਕੁੱਤਾ ਬੱਚੇ ਦਾ ਭਰੂਣ ਅਪਣੇ ਮੂੰਹ ਵਿਚ ਦੱਬੀ ਘੁੰਮ ਰਿਹਾ ਸੀ। ਉੱਥੇ ਮੌਜੂਦ ਲਲਿਤ ਕੁਮਾਰ ਨਾਂ ਦੇ ਵਿਅਕਤੀ ਨੇ ਦੇਖਿਆ ਤੇ ਕੁੱਤੇ ਦੇ ਮੂੰਹੋਂ ਛੁਡਾਇਆ। ਭਰੂਣ ਹਾਲੇ ਪਲਾਟ ਵਿਚ ਪਿਆ ਹੈ। ਜਦੋਂ ਉਹ ਮੌਕੇ ਉਤੇ ਪੁੱਜੇ ਤਾਂ ਦੇਖਿਆ ਕਿ ਭੂਰਣ ਦੇ ਕਈ ਹਿੱਸੇ ਕੁੱਤੇ ਨੇ ਨੋਚੇ ਹੋਏ ਸਨ।

ਭਰੂਣ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿਤਾ ਹੈ। ਪੁਲਿਸ ਪਲਾਟ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਚੈਕ ਕਰ ਰਹੀ ਹੈ। ਸੀਸੀਟੀਵੀ ਕੈਮਰੇ ਦੀ ਫ਼ੁਟੇਜ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਇੱਥੋਂ ਕਿਹੜੀ-ਕਿਹੜੀ ਔਰਤ ਲੰਘੀ ਅਤੇ ਪਲਾਟ ਵਲ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਤੋਂ ਵੀ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕਰਾਂਗੇ ਕਿ ਬੀਤੇ ਸਮੇਂ ਦੌਰਾਨ ਇਲਾਕੇ ਵਿਚ ਕਿਹੜੀਆਂ ਔਰਤਾਂ ਗਰਭਵਤੀ ਹੋਈਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement