ਕੋਚ ਕਤਲ ਮਾਮਲਾ: ਪੁਲਿਸ ਚੌਕੀ ਦੇ ਤਿੰਨ ਮੁਲਾਜ਼ਮ ਮੁਅੱਤਲ
Published : Jun 13, 2021, 1:11 pm IST
Updated : Jun 13, 2021, 1:11 pm IST
SHARE ARTICLE
Coach murder case
Coach murder case

ਚੌਕੀ ਇੰਚਾਰਜ ਪੁਲਿਸ ਲਾਈਨ ਤਲਬ, ਵਿਭਾਗੀ ਜਾਂਚ ਖੁਲ੍ਹੀ

ਬਠਿੰਡਾ (ਬਲਵਿੰਦਰ ਸ਼ਰਮਾ): ਪਿੰਡ ਚਾਓਕੇ ਦੇ ਕੋਚ ਹਰਵਿੰਦਰ ਸਿੰਘ( Harwinder Singh)  ਦੇ ਕਤਲ ਮਾਮਲੇ (Coach murder case) ’ਚ ਪੁਲਿਸ ਚੌਕੀ ਦੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਜਦਕਿ ਬਾਕੀ ਸਾਰੇ ਸਟਾਫ਼ ਦੀ ਟਰਾਂਸਫਰ ਵੀ ਹੋ ਚੁੱਕੀ ਹੈ। ਚੌਕੀ ਇੰਚਾਰਜ ਨੂੰ ਪੁਲਿਸ ਲਾਈਨ ਤਲਬ ਕਰ ਲਿਆ ਗਿਆ ਹੈ ਜਿਸ ਵਿਰੁਧ ਵਿਭਾਗੀ ਜਾਂਚ ਵੀ ਖੁੱਲ੍ਹ ਗਈ ਹੈ। ਰਾਮਪੁਰਾ ਫੂਲ  ਵਿਖੇ ਚੰਡੀਗੜ੍ਹ( Chandigarh) ਰੋਡ ’ਤੇ ਪਿੰਡ ਵਾਸੀਆਂ ਦਾ ਧਰਨਾ ਅੱਜ ਵੀ ਜਾਰੀ ਸੀ। 

Coach murder case:Coach murder case

ਜ਼ਿਕਰਯੋਗ ਹੈ ਕਿ ਤਿੰਨ ਹਫ਼ਤੇ ਪਹਿਲਾਂ ਪਿੰਡ ਚਾਓਕੇ ਵਿਚ ਦੋ ਧਿਰਾਂ ਵਿਚ ਲੜਾਈ ਹੋਈ ਸੀ ਜਿਥੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਗੰਭੀਰ ਕੁੱਟਮਾਰ ਕੀਤੀ। ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਵਿਰੁਧ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਸੀ। ਤਿੰਨ ਦਿਨ ਪਹਿਲਾਂ ਇਲਾਜ ਦੌਰਾਨ ਕੋਚ ਦੀ ਮੌਤ ਹੋ ਗਈ ਸੀ।

Coach murder case:Coach murder case

ਪੁਲਿਸ ਨੇ ਉਕਤ ਮਾਮਲਾ ਕਤਲ ਵਿਚ ਤਬਦੀਲ ਕਰ ਦਿਤਾ ਸੀ ਜਿਸ ਵਿਚ ਕੁਲ 13 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ’ਚੋਂ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ। 

Coach murder case:Coach murder case

ਡੀ.ਐਸ.ਪੀ. ਫੂਲ ਜਸਵੀਰ ਸਿੰਘ ਅਨੁਸਾਰ ਜਿਹੜੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਇਕ ਮੁਨਸ਼ੀ ਤੇ ਦੋ ਹੋਮ ਗਾਰਡ ਦੇ ਸਿਪਾਹੀ ਹਨ। ਬਾਕੀ ਸਾਰੇ ਸਟਾਫ਼ ਦੀ ਟਰਾਂਸਫ਼ਰ ਵੀ ਕਰ ਦਿਤੀ ਗਈ ਹੈ। ਇਸ ਤੋਂ ਪਹਿਲਾਂ ਚੌਕੀ ਇੰਚਾਰਜ ਰੁਪਿੰਦਰ ਕੌਰ ਨੂੰ ਪੁਲਿਸ ਲਾਈਨ ਤਲਬ ਕੀਤਾ ਗਿਆ ਹੈ।

ਦੂਜੇ ਪਾਸੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਜਿਸ ਵਾਸਤੇ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀ ਲੜਾਈ ਮੁਰਗੀ ਚੋਰੀ ਨੂੰ ਲੈ ਕੇ ਹੋਈ ਹੈ ਜੋ ਪਹਿਲਾਂ ਹੀ ਪੁਲਿਸ ਕੋਲ ਪਹੁੰਚ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement