ਏਬੀ ਜਾਂ ਬੀ ਬਲੱਡ ਗਰੁਪ ਵਾਲੇ ਲੋਕਾਂ ਨੂੰ  ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਜ਼ਿਆਦਾਸੰਭਲਕੇਰਹਿਣਦੀਲੋੜ
Published : May 13, 2021, 7:19 am IST
Updated : May 13, 2021, 7:19 am IST
SHARE ARTICLE
image
image

ਏਬੀ ਜਾਂ ਬੀ ਬਲੱਡ ਗਰੁਪ ਵਾਲੇ ਲੋਕਾਂ ਨੂੰ  ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਜ਼ਿਆਦਾ ਸੰਭਲ ਕੇ ਰਹਿਣ ਦੀ ਲੋੜ


ਸੀ.ਐਸ.ਆਈ.ਆਰ. ਦੀ ਖੋਜ ਵਿਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ

ਪ੍ਰਮੋਦ ਕੌਸ਼ਲ
ਲੁਧਿਆਣਾ, 12 ਮਈ: ਜੇਕਰ ਤੁਹਾਡਾ ਬਲੱਡ ਗਰੁਪ ਏਬੀ ਜਾਂ ਬੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਅਹਿਮੀਅਤ ਰਖਦੀ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਬਲੱਡ ਗਰੱੁਪਾਂ ਵਾਲੇ ਲੋਕਾਂ ਨੂੰ  ਬਹੁਤ ਜ਼ਿਆਦਾ ਸੰਭਲ ਕੇ ਰਹਿਣ ਦੀ ਲੋੜ ਹੈ | ਇਹ ਅਸੀਂ ਨਹੀਂ ਕਹਿ ਰਹੇ ਸਗੋਂ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਸਟਰੀਅਲ ਰਿਸਰਚ (ਸੀਐਸਆਈਆਰ) ਨੇ ਇਕ ਖੋਜ ਪੇਪਰ ਜਾਰੀ ਕੀਤਾ ਹੈ ਜਿਸ ਵਿਚ ਮਹਾਂਮਾਰੀ ਨਾਲ ਜੁੜੇ ਕੁੱਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ਅਤੇ ਇਸੇ ਖੋਜ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ | ਓ ਬਲੱਡ ਗਰੁੱਪ ਦੇ ਲੋਕਾਂ ਤੇ ਇਸ ਬੀਮਾਰੀ ਦਾ ਸੱਭ ਤੋਂ ਘੱਟ ਅਸਰ ਹੋਇਆ ਹੈ | ਇਸ ਬਲੱਡ ਗਰੁੱਪ ਦੇ ਜ਼ਿਆਦਾਤਰ ਮਰੀਜ਼ ਜਾਂ ਤਾਂ ਏਸਿਮਪਟੋਮੈਟਿਕ ਹਨ ਜਾਂ ਫਿਰ ਉਨ੍ਹਾਂ ਵਿਚ ਬਹੁਤ ਹਲਕੇ ਲੱਛਣ ਦੇਖੇ ਗਏ ਹਨ | ਸੀਰੋ ਪਾਜ਼ੇਟਿਵ ਸਰਵੇ ਦੇ ਡਾਟਾ ਦੇ ਆਧਾਰ ਤੇ ਇਹ ਰੀਪੋਰਟ ਤਿਆਰ ਕੀਤੀ ਗਈ ਹੈ | ਇਸ ਵਿਚ ਦੇਸ਼ ਦੇ 10 ਹਜ਼ਾਰ ਲੋਕਾਂ ਤੋਂ ਡਾਟਾ ਲਿਆ ਗਿਆ ਹੈ ਅਤੇ ਇਸ ਦਾ 140 ਡਾਕਟਰਾਂ ਦੀ ਟੀਮ ਨੇ ਵਿਸ਼ਲੇਸ਼ਣ ਕੀਤਾ ਹੈ | 
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਲੋਕਾਂ ਦੇ ਮੁਕਾਬਲੇ ਮਸਾਹਾਰੀਆਂ ਨੂੰ  ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਖਦਸ਼ੇ ਜ਼ਿਆਦਾ ਹਨ | ਇਸ ਸਰਵੇ 'ਤੇ ਇਕ ਨਿਊਜ਼ ਚੈਨਲ ਤੇ ਗੱਲਬਾਤ ਕਰਦਿਆਂ ਡਾ. ਅਸ਼ੋਕ ਸ਼ਰਮਾ ਨੇ ਕਿਹਾ ਕਿ ਸੱਭ ਕੁੱਝ ਕਿਸੇ ਵੀ ਵਿਅਕਤੀ ਦੇ ਜੇਨੇਟਿਕ ਸਟ੍ਰਕਚਰ ਤੇ ਮੁਨੱਸਰ ਹੈ | ਜਿਵੇਂ ਥੈਲੇਸੀਮਿਆ ਤੋਂ ਪੀੜਤ ਵਿਅਕਤੀ ਨੂੰ  ਸ਼ਾਇਦ ਹੀ ਕਦੇ ਮਲੇਰੀਆ ਹੁੰਦਾ ਹੋਵੇ | ਕਈ ਮਿਸਾਲਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿਚ ਸਾਰਾ ਪ੍ਰਵਾਰ ਵੀ ਇਸ ਦੀ ਲਪੇਟ ਵਿਚ ਆਇਆ ਹੋਵੇ, ਪਰ ਉਸੇ ਪ੍ਰਵਾਰ ਦਾ ਇਕ ਵਿਅਕਤੀ ਇਸ ਤੋਂ ਬਚਿਆ ਰਿਹਾ | ਇਸ ਦੀ ਵਜ੍ਹਾ ਜੇਨੇਟਿਕ ਸਟ੍ਰਕਚਰ ਹੈ | ਡਾ. ਸ਼ਰਮਾ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਓ ਬਲੱਡ ਗਰੁੱਪ ਦਾ ਇਮਿਯੂਨ ਸਿਸਟਮ ਇਸ ਵਾਇਰਸ ਵਿਰੁਧ ਅਤੇ ਏਬੀ ਤੇ ਬੀ ਗਰੁੱਪ ਵਾਲਿਆਂ ਤੋਂ ਵੱਧ ਮਜ਼ਬੂਤ ਹੋਵੇ | ਹਾਲਾਂਕਿ ਅਜੇ ਇਸ ਖੋਜ ਤੇ ਹੋਰ ਸਟੱਡੀ ਕੀਤੇ ਜਾਣ ਦੀ ਲੋੜ ਹੈ ਪਰ ਇਸ ਖੋਜ ਦੇ ਮਾਇਨੇ ਇਹ ਨਹੀਂ ਕਿ ਓ ਬਲੱਡ ਗਰੁੱਪ ਵਾਲਿਆਂ ਨੂੰ  ਕੋਵਿਡ ਪ੍ਰੋਟੋਕਾਲ ਦਾ ਪਾਲਣ ਛੱਡ ਦੇਣਾ ਚਾਹੀਦਾ ਹੈ | ਉਹ ਪੂਰੀ ਤਰ੍ਹਾਂ ਇਸ ਵਾਇਰਸ ਤੋਂ ਇਮਿਯੂਨ ਨਹੀਂ ਹਨ ਅਤੇ ਉਨ੍ਹਾਂ ਨੂੰ  ਵੀ ਪ੍ਰੇਸ਼ਾਨੀ ਹੋ ਸਕਦੀ ਹੈ | 
ਸੀਨੀਅਰ ਫ਼ਿਜ਼ੀਸ਼ਿਅਨ ਡਾ. ਕਾਲਰਾ ਨੇ ਕਿਹਾ ਕਿ ਇਹ ਸਿਰਫ਼ ਸੈਂਪਲ ਸਰਵੇ ਹੈ | ਇਸ ਵਿਚ ਇਹ ਗੱਲ ਵਿਗਿਆਨਕ ਆਧਾਰ 'ਤੇ ਸਾਫ਼ ਨਹੀਂ ਹੋ ਰਹੀ ਕਿ ਵੱਖ ਬਲੱਡ ਗਰੁੱਪ ਵਾਲਿਆਂ ਦੀ ਲਾਗ ਦਰ ਕਿਉਂ ਵੱਖ ਹੈ? ਅਜੇ ਓ ਬਲੱਡ ਗਰੁੱਪ ਅਤੇ ਬਿਹਤਰ ਇਮਿਯੂਨਿਟੀ ਨੂੰ  ਕਨੈਕਟ ਕਰਨਾ ਜਲਦਬਾਜ਼ੀ ਹੋਵੇਗੀ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement