ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ
Published : Mar 13, 2021, 2:52 am IST
Updated : Mar 13, 2021, 2:52 am IST
SHARE ARTICLE
image
image

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ, 12 ਮਾਰਚ (ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ | ਲਾਗ ਦੇ ਫੈਲਣ ਦੇ ਮੱਦੇਨਜ਼ਰ, ਪਟਿਆਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸ਼ੁਕਰਵਾਰ ਤੋਂ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ ਜਦਕਿ ਚਾਰ ਜ਼ਿਲਿ੍ਹਆਂ ਵਿਚ ਪਹਿਲਾਂ ਹੀ ਨਾਈਟ ਕਰਫ਼ਿਊ ਦਾ ਐਲਾਨ ਹੋ ਚੁਕਾ ਹੈ | ਇਹ ਕਰਫ਼ਿਊ 11 ਵਜੇ ਤੋਂ ਸਵੇਰੇ ਪੰਜ ਵਜੇ ਤਕ ਹੋਵੇਗਾ | ਇਸ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰੀਪੋਰਟ ਵੀ ਕੋਰੋਨਾ ਲਾਗ ਲੱਗ ਗਈ ਹੋਣ ਦੀ ਹੀ ਆਈ ਹੈ | ਜ਼ਿਕਰਯੋਗ ਹੈ ਕਿ 8 ਮਾਰਚ ਨੂੰ  ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦਾ ਬਜਟ ਵੀ ਪੇਸ਼ ਕੀਤਾ ਸੀ | ਉਨ੍ਹਾਂ ਅਪਣੇ ਫ਼ੇਸਬੁੱਕ ਪੰਨੇ 'ਤੇ ਲਿਖਿਆ ''ਮੈਂ ਸਾਰਿਆਂ ਨੂੰ  ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਲਾਗ ਲੱਗ ਗਈ ਹੋਣ ਦੀ ਰੀਪੋਰਟ ਆਈ ਹੈ | ਹੁਣ ਮੈਂ ਕੁਆਰੰਟੀਨ ਹੋਵਾਂਗਾ | ਮੈਂ ਅਪਣਾ ਟੈਸਟ ਬਜਟ ਸੈਸ਼ਨ ਤੋਂ ਪਹਿਲਾਂ ਅਤੇ ਸੈਸ਼ਨ ਤੋਂ ਤੁਰਤ ਬਾਅਦ ਕਰਵਾਇਆ | ਮੇਰੀ ਰੀਪੋਰਟ ਸੈਸ਼ਨ ਤੋਂ ਪਹਿਲਾਂ ਨੈਗੇਟਿਵ ਆਈ ਸੀ ਪਰ ਸੈਸ਼ਨ ਤੋਂ ਬਾਅਦ ਮੈਂ ਕੋਰੋਨਾ ਪੀੜਤ ਪਾਇਆ ਗਿਆ | ਉਹ ਲੋਕ ਜੋ ਮੇਰੇ ਸੰਪਰਕ ਵਿਚ ਆਏ ਹਨ, ਕਿ੍ਪਾ ਕਰ ਕੇ ਅਪਣੀ ਅਤੇ ਅਪਣੇ ਪਰਵਾਰ ਦੀ ਸੁਰੱਖਿਆ ਲਈ ਜਾਂਚ ਕਰਵਾ ਲੈਣ |''


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement