ਅਮਰੀਕਾ : ਟੈਕਸਾਸ ’ਚ ਟਕਰਾਈਆਂ 130 ਗੱਡੀਆਂ, 6 ਲੋਕਾਂ ਦੀ ਮੌਤ
Published : Feb 13, 2021, 2:06 am IST
Updated : Feb 13, 2021, 2:06 am IST
SHARE ARTICLE
image
image

ਅਮਰੀਕਾ : ਟੈਕਸਾਸ ’ਚ ਟਕਰਾਈਆਂ 130 ਗੱਡੀਆਂ, 6 ਲੋਕਾਂ ਦੀ ਮੌਤ

ਡਲਾਸ (ਅਮਰੀਕਾ), 12 ਫ਼ਰਵਰੀ : ਅਮਰੀਕਾ ਦੇ ਟੈਕਸਾਸ ਵਿਚ ਇਕ ਹਾਈਵੇਅ ’ਤੇ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ 130 ਤੋਂ ਵੱਧ ਗੱਡੀਆਂ ਨੁਕਸਾਨੀਆਂ ਗਈਆਂ। ਇਹ ਹਾਦਸਾ ਸੜਕ ’ਤੇ ਤਿਲਕਣ ਕਾਰਨ ਵਾਪਰਿਆ। ਅਮਰੀਕਾ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਹਰ ਪਾਸੇ ਤਿਲਕਣ ਦੀ ਸਥਿਤੀ ਬਣੀ ਹੋਈ ਹੈ। 
ਫੋਰਟ ਵਰਥ ਦੇ ਦਮਕਲ ਵਿਭਾਗ ਦੇ ਪ੍ਰਮੁੱਖ ਜਿਸ ਡੇਵਿਸ ਨੇ ਕਿਹਾ,‘‘ਕਈ ਲੋਕ ਆਪਣੀਆਂ ਗੱਡੀਆਂ ਅੰਦਰ ਫਸ ਗਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ‘ਹਾਈਡ੍ਰੋਲਿਕ’ ਉਪਕਰਨਾਂ ਦੀ ਵਰਤੋਂ ਕਰਨੀ ਪਈ।’’ ਇਲਾਕੇ ਵਿਚ ਐਂਬੁਲੈਂਸ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ‘ਮੇਡਸਟਾਰ’ ਦੇ ਬੁਲਾਰੇ ਮੈਟ ਜਵਾਜਸਕਾਏ ਨੇ ਦਸਿਆ ਕਿ ਘੱਟੋ-ਘੱਟ 65 ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਗਿਆ, ਜਿਨ੍ਹਾਂ ਵਿਚੋਂ 35 ਲੋਕਾਂ ਨੂੰ ਘਟਨਾਸਥਲ ਤੋਂ ਐਂਬੁਲੈਂਸ ਲਿਜਾਇਆ ਗਿਆ। ਕਈ ਲੋਕਾਂ ਨੂੰ ਘਟਨਾਸਥਲ ’ਤੇ ਹੀ ਮੁੱਢਲਾ ਇਲਾਜ ਮੁਹਈਆ ਕਰਾਇਆ ਗਿਆ ਅਤੇ ਫਿਰ ਘਰ ਭੇਜ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਜਵਾਡਸਕਾਏ ਨੇ ਦਸਿਆ ਕਿ ਸੜਕ ’ਤੇ ਬਰਫ਼ ਹੋਣ ਕਾਰਨ ਬਚਾਅ ਕਰਮੀਆਂ ਨੂੰ ਸ਼ੁਰੂਆਤ ਵਿਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।    (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement