ਤੀਜੀ ਤਿਮਾਹੀ ‘ਚ ਪੰਜਾਬ ਐਂਡ ਸਿੰਧ ਬੈਂਕ ਨੂੰ ਹੋਇਆ 22 ਕਰੋੜ ਦਾ ਮੁਨਾਫ਼ਾ
Published : Feb 13, 2019, 5:20 pm IST
Updated : Feb 13, 2019, 5:20 pm IST
SHARE ARTICLE
Punjab and Sind Bank
Punjab and Sind Bank

ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 22 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿਤੀ ਸਾਲ ਦੀ...

ਨਵੀਂ ਦਿੱਲੀ : ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 22 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿਤੀ ਸਾਲ ਦੀ ਅਕਤੂਬਰ ਦਸੰਬਰ ਸਮੇਂ ਬੈਂਕ ਨੂੰ 258 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਬੈਂਕ ਨੇ ਵਿਗਿਆਪਨ ਜਾਰੀ ਕਰਕੇ ਕਿਹਾ ਕਿ ਸਮੀਖਿਆਧੀਨ ਸਮੇਂ ਵਿਚ ਉਸ ਦੀ ਕੁੱਲੀ ਆਮਦਨ 2,337.13 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਤੀਜੀ ਤਿਮਾਹੀ ਵਿਚ 2,178.69 ਕਰੋੜ ਰੁਪਏ ਸੀ।

punjab and sindh bankpunjab and sindh bank

ਇਸ ਦੌਰਾਨ ਬੈਂਕ ਦੀ ਸਕਲ ਗੈਰ-ਲਾਗੂ ਆਸਾਮੀਆਂ (ਐੱਨ.ਪੀ.ਏ) ਵਧ ਕੇ ਸਕਲ ਕਰਜ਼ ਦਾ 11.9 ਫ਼ੀਸਦੀ ਹੋ ਗਈ। 2017-18 ਦੀ ਤੀਜੀ ਤਿਮਾਹੀ ਵਿਚ ਸਕਲ ਐੱਨ.ਪੀ.ਏ 10.95 ਫ਼ੀਸਦੀ ਸੀ। ਹਾਲਾਂਕਿ ਸ਼ੁੱਧ ਐਨ.ਪੀ.ਏ 7.20 ਫ਼ੀਸਦੀ ਤੋਂ ਡਿੱਗ ਕੇ 6.90 ਫ਼ੀਸਦੀ ਰਹਿ ਗਿਆ। ਅਕਤੂਬਰ ਦਸੰਬਰ 2018 ਦੇ ਦੌਰਾਨ ਬੈਂਕ ਦੇ ਫਸੇ ਕਰਜ਼ ਲਈ ਪ੍ਰਬੰਧ ਵਧ ਕੇ 453.88 ਕਰੋੜ ਰੁਪਏ ਰਿਹਾ। ਇਸ ਸਾਲ ਪਹਿਲਾਂ ਦੇ ਇਸ ਸਮੇਂ ਵਿਚ ਇਹ ਅੰਕੜਾ 417.51 ਕਰੋੜ ਰੁਪਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement