ਸਿੱਖ-ਮੁਸਲਿਮ ਸਾਂਝਾ ਫ਼ੈਡਰੇਸ਼ਨ ਦਿੱਲੀ ਕਿਸਾਨਾਂ ਲਈ ਕਰੇਗਾ ਵਾਟਰਪਰੂਫ਼ ਆਰਾਮ ਘਰ ਦਾ ਪ੍ਰਬੰਧ
Published : Jan 13, 2021, 2:40 am IST
Updated : Jan 13, 2021, 2:40 am IST
SHARE ARTICLE
image
image

ਸਿੱਖ-ਮੁਸਲਿਮ ਸਾਂਝਾ ਫ਼ੈਡਰੇਸ਼ਨ ਦਿੱਲੀ ਕਿਸਾਨਾਂ ਲਈ ਕਰੇਗਾ ਵਾਟਰਪਰੂਫ਼ ਆਰਾਮ ਘਰ ਦਾ ਪ੍ਰਬੰਧ


ਮਾਲੇਰਕੋਟਲਾ, 12 ਜਨਵਰੀ (ਇਸਮਾਈਲ ਏਸ਼ੀਆ): ਪੰਜਾਬ ਸਮੇਤ  ਪੂਰੇ ਵਿਸ਼ਵ ਭਰ ਵਿਚ ਆਪਸੀ ਪਿਆਰ ਅਤੇ ਮਿਲਵਰਤਣ ਦੀਆਂ ਤੰਦਾਂ ਨੂੰ ਮਜ਼ਬੂਤੀ ਦੇਣ ਲਈ ਕੰਮ ਕਰਦੀ ਆ ਰਹੀ ਸਿੱਖ ਮੁਸਲਿਮ ਸਾਂਝਾਂ ਫ਼ੈਡਰੇਸ਼ਨ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਜਿੱਥੇ ਮੁਸਲਿਮ ਪਕਵਾਨਾਂ ਸਮੇਤ ਮਿੱਠੇ ਚਾਵਲਾਂ ਦਾ ਲੰਗਰ ਸਫ਼ਲਤਾ ਪੂਰਵਕ ਚਲਦਾ ਰਿਹਾ ਹੈ | 
ਉਥੇ ਹੀ ਇਸ ਦੇ ਪ੍ਰਬੰਧਕਾਂ ਵਲੋਂ ਹੁਣ ਇੱਥੇ ਕਿਸਾਨਾਂ ਦੇ ਆਰਾਮ ਕਰਨ ਲਈ ਵਾਟਰਪਰੂਫ਼ ਆਰਾਮ ਘਰ ਦਾ ਪ੍ਰਬੰਧ ਕੀਤਾ ਗਿਆ ਹੈ | ਸਿੱਖ ਮੁਸਲਿਮ ਸਾਂਝਾ ਦੇ ਸੰਸਥਾਪਕ ਡਾ. ਮੁਹੰਮਦ ਨਸੀਰ ਨੇ ਦਸਿਆ ਕਿ ਲੰਗਰ ਦੇ ਨਾਲ ਠੀਕਰੀ ਬਾਰਡਰ ਦੇ ਚੱਲ ਰਹੀ ਕਿਸਾਨ ਸਟੇਜ਼ ਦੇ ਬਿਲਕੁਲ ਸਾਹਮਣੇ ਸਿੱਖ ਮੁਸਲਿਮ ਸਾਂਝਾ ਫ਼ਡਰੈਸ਼ਨ ਵਲੋਂ ਲਗਾਈ ਸਟਾਲ ਦੇ ਬਿਲਕੁਲ ਨਾਲ  ਹੁਣ ਕਿਸਾਨਾਂ ਵਲੋਂ ਖ਼ਾਲੀ ਲੰਗਰ ਛਕਿਆ ਜਾ ਸਕੇਗਾ | ਉਥੇ ਹੀ ਲੰਗਰ ਛਕਣ ਤੋਂ ਬਾਅਦ ਆਰਾਮ ਵੀ ਕੀਤਾ ਜਾ ਸਕੇਗਾ | ਉਨ੍ਹਾਂ ਦਸਿਆ ਕਿ ਇਸ ਕੜਾਕੇ ਦੀ ਸਰਦੀ ਵਿਚ ਧਰਨੇ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਇਸ ਦੀ ਅਤਿ ਜ਼ਰੂਰਤ ਸੀ, ਕਿਉਾਕਿ ਅਜਿਹੇ ਮੌਕੇ ਉਤੇ ਭਾਵਾੇ ਖਾਣੇ ਤੋਂ ਬਿਨਾਂ ਰਿਹਾਂ ਜਾ ਸਕਦਾ ਹੈ | 
ਆਰਾਮ ਸਮੇਂ ਠੰਢ ਅਤੇ ਮੀਹ-ਕਣੀ ਮੌਕੇ ਧਰਨੇ ਵਿਚ ਸ਼ਾਮਲ ਕਿਸਾਨਾਂ ਲਈ ਸਿਰ ਢਕਣ ਦੀ ਜ਼ਰੂਰਤ ਸਾਡੇ ਮੈਂਬਰਾਂ ਨੇ ਮਹਿਸੂਸ ਕੀਤੀ ਜਿਸ ਲਈ ਇਸ ਰਹਿਣ ਬਸੇਰੇ ਦਾ ਉਨ੍ਹਾਂ ਵਲੋਂ ਪ੍ਰਬੰਧ ਕੀਤਾ ਗਿਆ ਹੈ | ਇਹ ਅਰਾਮ ਘਰ ਵਿਚ ਜਿਥੇ ਮੀਂਹ ਕਣੀ ਅਤੇ ਠੰਢੀਆਂ ਹਵਾਵਾਂ ਤੋਂ ਬਚਿਆ ਜਾ ਸਕੇਗਾ | ਉਥੇ ਹੀ ਇਥੇ ਉਨ੍ਹਾਂ ਵਲੋਂ ਗੱਦਿਆ ਅਤੇ ਮੋਟੀ ਰਜਾਈ, ਕੰਬਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਮੁਹੰਮਦ ਐਜਾਜ਼, ਲਿਆਕਤ ਅਲੀ, ਮਾਸਟਰ ਪ੍ਰਵੇਜ, ਅਬਦੁਲ ਰਸੀਦ ਕਿਲਾ ਆਦਿ ਹਾਜ਼ਰ ਸਨ |
ਫੋਟੋ-12 ਅੇਸੳੇਨਜੀ 10
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement