ਕਾਲੇ ਖੇਤੀ ਕਨੂੰਨਾਂ ਵਿਰੁਧ ਕਿਸਾਨ ਸਭਾ ਨੇ ਰਿਲਾਇੰਸ ਜੀਓ ਸਟੋਰ ਬੰਦ ਕਰਵਾਇਆ 
Published : Jan 13, 2021, 2:41 am IST
Updated : Jan 13, 2021, 2:41 am IST
SHARE ARTICLE
image
image

ਕਾਲੇ ਖੇਤੀ ਕਨੂੰਨਾਂ ਵਿਰੁਧ ਕਿਸਾਨ ਸਭਾ ਨੇ ਰਿਲਾਇੰਸ ਜੀਓ ਸਟੋਰ ਬੰਦ ਕਰਵਾਇਆ 


ਮੁਕੇਰੀਆਂ, 12 ਜਨਵਰੀ (ਜਸਕਰਨ ਸਿੰਘ/ਹਰਕੀਰਤ ਸਿੰਘ): ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਸੰਘਰਸ਼ ਤਹਿਤ ਅੱਜ ਜਿਓ ਸਟੋਰ ਮੁਕੇਰੀਆਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਕੋਟਲੀ, ਸ਼ੇਰ ਸਿੰਘ ਮੰਝਪੁਰ, ਧਿਆਨ ਸਿੰਘ ਚੰਨੀ ਚਨੌਰ ਦੀ ਸਾਂਝੀ ਅਗਵਾਈ ਵਿੱਚ ਬੰਦ ਕਰਵਾਇਆ | 
ਇਸ ਮੌਕੇ ਸ਼ੇਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ, ਮਹਿੰਦਰ ਕੁਮਾਰ ਬਡੋਆਣ ਸੂਬਾਈ ਮੀਤ ਪ੍ਰਧਾਨ ਸੀ ਆਈ ਟੀ ਯੂ ਨੇ ਸੰਬੋਧਨ ਕਰਦਿਆਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿਤਾ | 13 ਜਨਵਰੀ 2021ਨੂੰ ਕਾਲੇ ਕਾਨੂੰਨਾਂ  ਦੀਆਂ ਕਾਪੀਆਂ ਪਿੰਡ ਪਿੰਡ ਸਾੜੀਆਂ ਜਾਣਗੀਆਂ, ਸਰ ਛੋਟੂ ਰਾਮ ਨੂੰ ਵੀ ਯਾਦ ਕੀਤੀ ਜਾਵੇਗਾ ਅਤੇ ਧਰਨੇ ਤੇ ਵੀ ਕਾਪੀਆਂ ਸਾੜੀਆਂ ਜਾਣਗੀਆਂ, 18 ਜਨਵਰੀ ਨੂੰ ਕਿਸਾਨ ਇਸਤਰੀਆਂ ਦੇ ਇਕੱਠ ਕੀਤੇ ਜਾਣਗੇ | ਇਸ ਮੌਕੇ ਗੁਰਦਿਆਲ ਸਿੰਘ ਕੋਟਲੀ ਕਿਸਾਨ ਆਗੂ, ਧਿਆਨ ਸਿੰਘ ਚੰਨੀ ਚਨੌਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਲਾਗੂ ਕੀਤਾ ਜਾਵੇਗਾ | ਇਸ ਮੌਕੇ ਖੇਤ ਮਜਦੂਰ ਯੂਨੀਅਨ ਦੇ ਆਗੂ ਓਮ ਪ੍ਰਕਾਸ਼ ਭੰਗਾਲਾ, ਸੁਖਦੇਵ ਸਿੰਘ ਤਲਵਾੜਾ, ਅਮਰਜੀਤ ਸਿੰਘ ਨੌਸ਼ਹਿਰਾ ਪੱਤਣ, ਅਵਤਾਰ ਸਿੰਘ ਨੌਸ਼ਹਿਰਾ ਪੱਤਣ, ਇੰਦਰਜੀਤ ਸਿੰਘ ਮਲਾਕੀ, ਰੌਕੀ, ਜਸਵਿੰਦਰ ਸਿੰਘ ਆਦਿ ਹਾਜਰ ਸਨ |
ਫੋਟੋ: ਮੁਕੇਰੀਆਂ 12-01-01
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement