ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਜਲਦ ਹੀ ਕਾਲੇ ਕਾਨੂੰਨ ਵਾਪਸ ਲਵੇ - ਹਰਪਾਲ ਚੀਮਾ 
Published : Dec 12, 2020, 6:39 pm IST
Updated : Dec 12, 2020, 6:39 pm IST
SHARE ARTICLE
Harpal Cheema
Harpal Cheema

ਜੇ ਸਰਕਾਰ 70 ਫੀਸਦੀ ਕਾਨੂੰਨ 'ਚ ਸੋਧ ਕਰ ਰਹੀ ਹੈ ਤਾਂ ਫ਼ਿਰ 30 ਫੀਸਦੀ ਕਿਉਂ ਛੱਡ ਰਹੇ ਹਨ

ਸੰਗਰੂਰ - ਸੰਗਰੂਰ ਦੇ ਦਿੜਬਾ ਪਹੁੰਚੇ ਵਿਰੋਧੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨ ਸੰਘਰਸ਼ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਹਨ। ਚੀਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਜਲਦ ਹੀ ਕਾਲੇ ਕਾਨੂੰਨ ਵਾਪਸ ਲਵੇ। ਚੀਮਾ ਨੇ ਕਿਹਾ ਕਿ ਇੱਥੇ ਪਿਛਲੇ ਦਿਨਾਂ 'ਚ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਅਤੇ ਉਨ੍ਹਾਂ ਮੀਟਿੰਗਾਂ 'ਚ ਵੀ ਕੁੱਝ ਹੱਲ ਨਾ ਨਿਕਲਿਆ, ਜਿਸ ਤੋਂ ਬਾਅਦ ਹੁਣ ਕਿਸਾਨ ਸੰਘਰਸ਼ ਹੋਰ ਲੰਬਾ ਚੱਲ ਸਕਦਾ ਹੈ।

PM ModiPM Modi

ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਦਾ ਕਿਸਾਨ ਹੀ ਨਹੀਂ ਹੋਰ ਵੀ ਸਟੇਟਾਂ ਦੇ ਕਿਸਾਨ ਦਿੱਲੀ ਸੰਘਰਸ਼ 'ਚ ਸ਼ਾਮਲ ਹਨ ਅਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਕਿਹਾ ਕਿ ਜਦੋਂ ਕੇਂਦਰ ਦੇ ਮੰਤਰੀ ਇਸ ਵਾਰ ਨੂੰ ਮੰਨ ਗਏ ਹਨ ਕਿ 70 ਫੀਸਦੀ ਕਾਨੂੰਨ 'ਚ ਸੋਧ ਕਰ ਰਹੇ ਹਨ ਤਾਂ ਫ਼ਿਰ 30 ਫੀਸਦੀ ਕਿਉਂ ਛੱਡ ਰਹੇ ਹਨ।

Sukhbir Badal Sukhbir Badal

ਉੱਥੇ ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਡਰਾਮੇਬਾਜ਼ ਕਹਿੰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਸਿਰਫ ਡਰਾਮੇ ਹੀ ਕਰ ਰਿਹਾ ਹੈ ਸੰਘਰਸ਼ ਤਾਂ ਕਿਸਾਨ ਲੜ ਰਹੇ ਹਨ। ਉੱਥੇ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ 'ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਥੇ ਕਿਸਾਨ ਦਿੱਲੀ 'ਚ ਸੰਘਰਸ਼ ਕਰ ਰਹੇ ਹਨ ਉੱਥੇ ਕੈਪਟਨ ਸਾਹਿਬ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਚਲਾ ਰਹੇ ਹਨ।

bjpBJP

ਚੀਮਾ ਨੇ ਨਕਸਲਾਈਟ ਦੇ ਬਿਆਨ 'ਤੇ ਕਿਹਾ ਕਿ ਬੀ.ਜੇ.ਪੀ. ਕਿਸਾਨਾਂ ਦੇ ਸੰਘਰਸ਼ ਨੂੰ ਖ਼ਰਾਬ ਕਰਨ ਲਈ ਅਜਿਹੇ ਬਿਆਨ ਦਿੰਦੇ ਹਨ, ਉੱਥੇ ਹੀ ਜਦੋਂ ਚੀਮਾ ਤੋਂ ਪੁੱਛਿਆ ਗਿਆ ਕਿ ਕਿਸਾਨਾਂ ਨੇ ਕਿਹਾ ਹੈ ਦਿੱਲੀ 'ਚ ਪਾਣੀ ਅਤੇ ਟਾਇਲਟ ਦਾ ਪ੍ਰਬੰਧ ਨਹੀਂ ਹੈ ਤਾਂ ਚੀਮਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ 'ਚ ਹਰ ਜਗ੍ਹਾ ਪੂਰੇ ਪ੍ਰਬੰਧ ਕੀਤੇ ਹੋਏ ਹਨ। ਕਿਸਾਨਾਂ ਦੀ ਗਿਣਤੀ ਵੱਧ ਹੋਣ ਦੇ ਕਾਰਨ ਮੁਸ਼ਕਲ ਖ਼ੜ੍ਹੀ ਹੋ ਰਹੀ ਹੈ ਪਰ ਜਲਦ ਹੀ ਹੋਰ ਪ੍ਰਬੰਧ ਕਰ ਦਿੱਤਾ ਜਾਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement