ਹੁਣ ਦੀਵਾਲੀ ਤੋਂ ਬਾਅਦ ਹੀ ਸਸਤਾ ਹੋਵੇਗਾ ਪਿਆਜ਼
Published : Nov 12, 2020, 6:04 am IST
Updated : Nov 12, 2020, 6:04 am IST
SHARE ARTICLE
image
image

ਹੁਣ ਦੀਵਾਲੀ ਤੋਂ ਬਾਅਦ ਹੀ ਸਸਤਾ ਹੋਵੇਗਾ ਪਿਆਜ਼

ਨਵੀਂ ਦਿੱਲੀ, 11 ਨਵੰਬਰ: ਹੁਣ ਦੀਵਾਲੀ ਤੋਂ ਬਾਅਦ ਹੀ ਸਸਤਾ ਪਿਆਜ਼ ਖਾਣਾ ਨਸੀਬ ਹੋਵੇਗਾ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਦੀਆਂ ਮੰਡੀਆਂ ਵਿਚ ਪਿਆਜ਼ ਦੀ ਸਪਲਾਈ ਵਿਚ ਕੋਈ ਸੁਧਾਰ ਨਹੀਂ ਹੋਇਆ। ਏਸ਼ੀਆ ਦੇ ਸਭ ਤੋਂ ਵੱਡੇ ਪਿਆਜ਼ ਬਾਜ਼ਾਰ, ਨਾਸਿਕ ਦੇ ਲਾਸਲਗਾਉਂ ਵਿਚ ਪਿਆਜ਼ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਪਿਆਜ਼ ਦੀ ਔਸਤਨ ਥੋਕ ਕੀਮਤ 1251 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 4,651 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਿਆਜ਼ ਦੀ ਗੁਣਵਤਾ ਅਨੁਸਾਰ ਪਿਆਜ਼ ਦੀ ਘੱਟੋ ਘੱਟ ਕੀਮਤ 1100 ਰੁਪਏ ਪ੍ਰਤੀ ਕੁਇੰਟਲ ਤੇ ਵੱਧ ਰੇਟ 5115 ਰੁਪਏ ਹੈ।
ਕਿਸਾਨਾਂ ਕੋਲ ਪਿਆਜ਼ ਦਾ ਭੰਡਾਰ ਖਾਲੀ: ਪਿਆਜ਼ ਦੀ ਕਾਸ਼ਤ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਕੀਤੀ ਜਾਂਦੀ ਹੈ, ਜੋ ਕਿ 6 ਮਹੀਨਿਆਂ ਤਕ ਖ਼ਰਾਬ ਨਹੀਂ ਹੁੰਦਾ। ਕਿਸਾਨ ਇਸ ਪਿਆਜ਼ ਨੂੰ ਸਟੋਰ ਕਰਦੇ ਹਨ ਤਾਂ ਜੋ ਬਾਅਦ ਵਿਚ ਇਸ ਨੂੰ ਚੰਗੀ ਕੀਮਤ 'ਤੇ ਵੇਚਿਆ ਜਾ ਸਕੇ। ਇਹ ਪਿਆਜ਼ ਮੰਡੀਆਂ ਵਿਚ ਵੀ ਆ ਚੁਕਾ ਹੈ, ਕਿਸਾਨਾਂ ਨੇ ਲਗਭਗ ਅਪਣਾ ਸਟਾਕ ਖ਼ਾਲੀ ਕਰ ਦਿਤਾ ਹੈ।
ਤੁਰਕੀ ਤੋਂ ਪਿਆਜ਼: ਹਾਲਾਂਕਿ, ਸਟਾਕ
ਲਿਮਟ ਨੂੰ ਹਟਾਉਣ ਤੋਂ ਬਾਅਦ, ਆਯਾਤ ਹੋਏ ਪਿਆਜ਼ ਬਾਜ਼ਾਰਾਂ ਵਿਚ ਆਉਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ਦੇ ਪਿੱਪਲਗਾਉਂ ਬਾਜ਼ਾਰ ਮੰਡੀ ਵਿਚ ਤੁਰਕਿਸਤਾਨ ਤੋਂ 1000 ਕੁਇੰਟਲ ਦਰਾਮਦ ਕੀਤੀ ਪਿਆਜ਼ ਲਿਆਂਦੀ ਗਈ ਹੈ। ਇਹ ਪਿਆਜ਼ 3000-5000 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ 'ਤੇ ਵਿਕਿਆ ਸੀ।  (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement