ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਤਿਆਰੀਆਂ ਸਬੰਧੀ ਚੋਣ ਕਮਿਸ਼ਨਰ ਤੇ ਉਪ ਚੋਣ ਕਮਿਸ਼ਨਰ ਨੇ ਕੀਤੀ
Published : Oct 12, 2021, 6:04 am IST
Updated : Oct 12, 2021, 6:04 am IST
SHARE ARTICLE
image
image

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਤਿਆਰੀਆਂ ਸਬੰਧੀ ਚੋਣ ਕਮਿਸ਼ਨਰ ਤੇ ਉਪ ਚੋਣ ਕਮਿਸ਼ਨਰ ਨੇ ਕੀਤੀ ਮੀਟਿੰਗ

ਚੰਡੀਗੜ੍ਹ, 11 ਅਕਤੂਬਰ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਵਿਧਾਨ ਸਭਾ, 2022 ਦੀਆਂ ਆਗਾਮੀ ਆਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਉਪ ਚੋਣ ਕਮਿਸਨਰ, ਭਾਰਤ ਸਰਕਾਰ ਸ੍ਰੀ ਨਿਤੇਸ਼ ਕੁਮਾਰ ਵਿਆਸ ਆਈ.ਏ.ਐਸ. ਵਲੋਂ ਇਕ ਆਨਲਾਈਨ ਸਮੀਖਿਆ ਮੀਟਿੰਗ ਕੀਤੀ ਗਈ। 
ਇਸ ਮੀਟਿੰਗ ਵਿਚ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ ਕਰੁਣਾ ਰਾਜੂ ਆਈਏਐਸ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਹਿੱਸਾ ਲਿਆ।
ਸੀਈਓ ਡਾ. ਐਸ ਕਰੁਣਾ ਰਾਜੂ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਆਮ ਚੋਣਾਂ ਸਬੰਧੀ ਸਟੇਟ ਮਸ਼ੀਨਰੀ ਦੀਆਂ ਚੋਣ ਤਿਆਰੀਆਂ ਬਾਰੇ ਪੇਸ਼ਕਾਰੀ ਦਿਤੀ। ਉਪ ਚੋਣ ਕਮਿਸ਼ਨਰ ਸ੍ਰੀ ਨਿਤੇਸ਼ ਕੁਮਾਰ ਵਿਆਸ, ਆਈਏਐਸ, ਭਾਰਤੀ ਚੋਣ ਕਮਿਸ਼ਨ ਨੇ ਪੇਸਕਾਰੀ ਉਪਰੰਤ ਸਾਰੇ ਡੀਸੀਜ਼ ਅਤੇ ਐਸਐਸਪੀਜ਼ ਨੂੰ ਪੋਲਿੰਗ/ਚੋਣਾਂ ਨੂੰ ਬੂਥ ਪੱਧਰ ਤਕ ਸਹੀ ਢੰਗ ਕਰਵਾਉਣ, 18-21 ਸਾਲ ਦੇ ਵੋਟਰਾਂ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਧਿਆਨ ਦੇਣ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੋਧ ਕਰਨ, ਸਾਰੀਆਂ ਸਵੀਪ ਗਤੀਵਿਧੀਆਂ ਨੂੰ ਚਲਾਉਣ ’ਤੇ ਵਿਸ਼ੇਸ਼ ਧਿਆਨ ਦੇਣ, ਵੋਟਰ ਸੂਚੀਆਂ ਅਤੇ ਈਪੀਆਈਸੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿਤੇ।
ਐਸਏਐਸ-ਨਰਿੰਦਰ-11-7
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement