ਕੱਚਾ ਤੇਲ 7 ਮਹੀਨੇ ਦੇ ਹੇਠਲੇ ਪਧਰ 'ਤੇ ਪਰ ਭਾਰਤ ਵਿਚ ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਨਹੀਂ
Published : Sep 12, 2022, 6:49 am IST
Updated : Sep 12, 2022, 6:49 am IST
SHARE ARTICLE
IMAGE
IMAGE

ਕੱਚਾ ਤੇਲ 7 ਮਹੀਨੇ ਦੇ ਹੇਠਲੇ ਪਧਰ 'ਤੇ ਪਰ ਭਾਰਤ ਵਿਚ ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਨਹੀਂ

 

ਨਵੀਂ ਦਿੱਲੀ, 11 ਸਤੰਬਰ : ਕੌਮਾਂਤਰੀ ਪਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਹੇਠਲੇ ਪਧਰ 'ਤੇ ਆ ਗਈਆਂ ਹਨ ਪਰ ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੇ ਪ੍ਰਚੂਨ ਵਿਕਰੀ ਮੁੱਲ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ | ਇਸ ਦਾ ਕਾਰਨ ਇਹ ਹੈ ਕਿ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੀ ਲਾਗਤ 'ਚ ਵਾਧਾ ਹੋਣ ਦੇ ਬਾਵਜੂਦ ਕਰੀਬ ਪੰਜ ਮਹੀਨੇ ਤਕ ਨੁਕਸਾਨ ਝੱਲਦੇ ਹੋਏ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਸੀ |
ਮੰਦੀ ਦੇ ਖਦਸ਼ੇ ਵਿਚਾਲੇ ਫ਼ਰਵਰੀ ਦੀ ਸ਼ੁਰੂਆਤ ਦੇ ਬਾਅਦ ਪਹਿਲੀ ਵਾਰ ਕੌਮਾਂਤਰੀ ਬੈਂਚਮਾਰਕ ਬ੍ਰੇਂਟ ਕਰੂਡ ਪਿਛਲੇ ਹਫ਼ਤੇ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ | ਉਸ ਤੋਂ ਬਾਅਦ ਤੋਂ ਇਹ ਕੁੱਝ ਸੁਧਾਰ ਦੇ ਨਾਲ 92.84 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ, ਜੋ ਛੇ ਮਹੀਨਿਆਂ ਦਾ ਹੇਠਲਾ ਪਧਰ ਹੈ | ਰੂਸ ਦੁਆਰਾ ਨਾਰਥ ਸਟ੍ਰੀਮ ਪਾਈਪਲਾਈਨ ਨੂੰ  ਬੰਦ ਰੱਖਣ ਅਤੇ ਕੱਚੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀਆਂ (ਓਪੇਕ+) ਦੀ ਉਤਪਾਦਕਤਾ ਵਿਚ ਕਟੌਤੀ ਵਰਗੇ ਕਦਮਾਂ ਦੇ ਬਾਵਜੂਦ ਕੀਮਤਾਂ 'ਚ ਗਿਰਾਵਟ ਆਈ ਹੈ | ਹਾਲਾਂਕਿ ਇਸ ਨਾਲ ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀ ਪ੍ਰਚੂਨ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ | ਰਿਕਾਰਡ 158 ਦਿਨ ਤੋਂ ਪਟਰੌਲ ਅਤੇ ਡੀਜ਼ਲ ਕੀਮਤਾਂ ਵਿਚ ਬਦਲਾਅ ਨਹੀਂ ਹੋਇਆ |
ਪਟਰੌਲੀਅਮ ਕੀਮਤਾਂ 'ਚ ਬਦਲਾਅ ਨਾ ਹੋਣ ਦੇ ਸਵਾਲ 'ਤੇ ਪਟਰੌਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁਕਰਵਾਰ ਨੂੰ  ਕਿਹਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ  ਕੌਮਾਂਤਰੀ ਪੱਧਰ 'ਤੇ ਕੀਮਤਾਂ ਵਿਚ ਤੇਜ਼ੀ ਦੀ ਵਜ੍ਹਾ ਨਾਲ ਕੀਮਤ ਨਾ ਵਧਾਉਣ ਦੇ ਚਲਦੇ ਜੋ ਨੁਕਸਾਨ ਹੋਇਆ ਸੀ, ਉਸ ਦੀ ਵਜ੍ਹਾ ਨਾਲ ਹੁਣ ਇਹ ਕੰਪਨੀਆਂ ਕੀਮਤਾਂ ਨਹੀਂ ਘਟਾ ਰਹੀਆਂ | ਉਨ੍ਹਾਂ ਕਿਹਾ, ''ਜਦੋਂ ਕੌਮਾਂਤਰੀ ਕੀਮਤਾਂ ਉੱਚੀਆਂ ਸਨ ਸਾਡੀਆਂ (ਪਟਰੌਲ ਅਤੇ ਡੀਜ਼ਲ) ਕੀਮਤਾਂ ਪਹਿਲਾਂ ਹੀ ਘੱਟ ਸੀ | ''ਕੀ ਅਸੀਂ ਸਾਰੇ ਨੁਕਸਾਨ ਦੀ ਭਰਪਾਈ ਕਰ ਲਈ ਹੈ? ਹਾਲਾਂਕਿ ਉਨ੍ਹਾਂ ਨੇ ਛੇ ਅਪ੍ਰੈਲ ਤੋਂ ਦਰਾਂ ਨੂੰ  ਸਥਿਰ ਰਖਦੇ ਹੋਏ ਨੁਕਸਾਨ ਬਾਰੇ ਵਿਸਤਾਰ ਨਾਲ ਨਹੀਂ ਦਸਿਆ |
ਭਾਰਤ ਦੁਆਰਾ ਆਯਾਤ ਕੀਤੇ ਕੱਚੇ ਤੇਲ ਦੀ ਕੀਮਤ ਅੱਠ ਸਤੰਬਰ ਨੂੰ  88 ਡਾਲਰ ਪ੍ਰਤੀ ਬੈਰਲ ਬੈਠ ਰਹੀ ਸੀ | ਅਪ੍ਰੈਲ ਵਿਚ ਇਹ ਔਸਤ 102.97 ਅਰਬ ਡਾਲਰ ਪ੍ਰਤੀ ਬੈਰਲ ਅਤੇ
ਉਸ ਦੇ ਬਾਅਦ ਦੇ ਮਹੀਨਿਆਂ 'ਚ ਇਹ 109.51 ਡਾਲਰ ਪ੍ਰਤੀ ਬੈਰਲ ਸੀ | ਜੂਨ ਵਿਚ ਇਹ 116.01 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ | ਜੁਲਾਈ ਤੋਂ ਕੌਮਾਂਤਰੀ ਕੀਮਤਾਂ 'ਚ ਗਿਰਾਵਟ ਆਉਣੀ ਸ਼ੁਰੂ ਹੋਈ | ਉਸ ਸਮੇਂ ਭਾਰਤ ਵਲੋਂ ਆਯਾਤ ਕੱਚੇ ਤੇਲ ਦੀ ਔਸਤ ਕੀਮਤ 105.49 ਡਾਲਰ ਪ੍ਰਤੀ ਬੈਰਲ 'ਤੇ ਗਈ ਸੀ | ਅਗੱਸਤ ਵਿਚ ਇਹ 97.40 ਡਾਲਰ ਪ੍ਰਤੀ ਬੈਰਲ ਅਤੇ ਸਤੰਬਰ 'ਚ ਹੁਣ ਤਕ 92.87 ਡਾਲਰ ਪ੍ਰਤੀ ਬੈਰਲ 'ਤੇ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement