ਜਜ਼ਬੇ ਨੂੰ ਸਲਾਮ: 78 ਸਾਲ ਦੀ ਉਮਰ 'ਚ ਗੁਰਸਿੱਖ ਬਜ਼ੁਰਗ ਨੇ ਹਾਸਲ ਕੀਤੀ PHD ਦੀ ਡਿਗਰੀ
Published : Aug 12, 2022, 2:41 pm IST
Updated : Aug 12, 2022, 3:02 pm IST
SHARE ARTICLE
photo
photo

ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ।

 

ਅੰਮ੍ਰਿਤਸਰ : ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਗੁਰਸਿੱਖ ਗੁਰਬਚਨ ਸਿੰਘ ਬਨਵੈਤ ਨੇ ਨਿਊਯਾਰਕ ਦਿ ਰਾਇਲ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਦਿੱਤੀ ਹੈ।

PHOTOPHOTO

ਗੁਰਬਚਨ ਸਿੰਘ ਬਨਵੈਤ  ਨੇ 78 ਸਾਲ ਦੀ ਉਮਰ ਵਿਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ। ਫ਼ਿਲਾਸਫ਼ੀ ਦੀ ਪੀਐੱਚਡੀ ਮਿਲਣ 'ਤੇ ਗੁਰਬਚਨ ਸਿੰਘ ਬਨਵੈਤ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹ ਡਿਗਰੀ ਹਾਸਲ ਕਰਨ ਲਈ ਉਨ੍ਹਾਂ ਦੇ ਪਾਕਿਸਤਾਨੀ ਮੂਲ ਦੇ ਵਕੀਲ ਦੋਸਤ ਜੋ ਲਾਹੌਰ ਵਿਚ ਰਹਿੰਦੇ ਹਨ, ਵੱਲੋਂ ਅਮਰੀਕਾ ਦੀ ਨਿਊਯਾਰਕ ਇਸ ਯੂਨੀਵਰਸਿਟੀ ਵਿਖੇ ਇਸ ਡਿਗਰੀ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ  ਕਿਹਾ ਕਿ ਇੰਨੀ ਵੱਡੀ ਯੂਨੀਵਰਸਿਟੀ ਵਿੱਚੋਂ ਇੰਨੀ ਵੱਡੀ ਡਿਗਰੀ ਹਾਸਲ ਹੋਣਾ ਬਹੁਤ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਗ਼ਰੀਬ ਘਰ ਵਿੱਚ ਪੈਦਾ ਹੋਏ। ਕਿਸੇ ਸਮੇਂ ਉਹਨਾਂ ਦੇ ਪੈਰੀਂ ਚੱਪਲਾਂ ਵੀ ਨਹੀਂ ਸਨ, ਉਨ੍ਹਾਂ ਨੂੰ ਏਨਾ ਵੱਡਾ ਮਾਣ ਮਿਲਣਾ ਗੁਰੂ ਦੀ ਬਖਸ਼ਿਸ਼ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement