ਜਿਸ ਤਰ੍ਹਾਂ ਕੇਂਦਰ ਮੁਫ਼ਤ ਸਹੂਲਤਾਂ ਦਾ ਵਿਰੋਧ ਕਰ ਰਿਹੈ, ਲਗਦੈ ਵਿੱਤੀ ਸਥਿਤੀ ਗੰਭੀਰ ਹੈ : ਕੇਜਰੀਵਾਲ
Published : Aug 12, 2022, 12:08 am IST
Updated : Aug 12, 2022, 12:08 am IST
SHARE ARTICLE
image
image

ਜਿਸ ਤਰ੍ਹਾਂ ਕੇਂਦਰ ਮੁਫ਼ਤ ਸਹੂਲਤਾਂ ਦਾ ਵਿਰੋਧ ਕਰ ਰਿਹੈ, ਲਗਦੈ ਵਿੱਤੀ ਸਥਿਤੀ ਗੰਭੀਰ ਹੈ : ਕੇਜਰੀਵਾਲ

ਨਵੀਂ ਦਿੱਲੀ, 11 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ ਕੇਂਦਰ ਸਰਕਾਰ ਹਰ ਮਾਮਲੇ ਵਿਚ ਪੈਸੇ ਕੱਟ ਰਹੀ ਹੈ | ਕੇਂਦਰ ਸਰਕਾਰ ਹੁਣ ਭਵਿੱਖ ਵਿਚ ਭਰਤੀ ਹੋਣ ਵਾਲੇ ਸੈਨਿਕਾਂ ਨੂੰ  ਪੈਨਸ਼ਨ ਦੇਣ ਤੋਂ ਟਾਲਾ ਵੱਟ ਰਹੀ ਹੈ | ਕੇਂਦਰ ਸਰਕਾਰ ਫ਼ੌਜੀਆਂ ਦੀ ਪੈਨਸ਼ਨ ਖ਼ਤਮ ਕਰਨ ਲਈ ਅਗਨੀਵੀਰ ਯੋਜਨਾ ਲੈ ਕੇ ਆਈ ਹੈ | ਇਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਹੁਣ ਮੁਲਾਜ਼ਮਾਂ ਲਈ ਅੱਠਵਾਂ ਤਨਖ਼ਾਹ ਕਮਿਸ਼ਨ ਨਹੀਂ ਬਣਾਇਆ ਜਾਵੇਗਾ | ਮਨਰੇਗਾ ਦੇ ਪੈਸੇ ਵੀ ਕੱਟੇ ਜਾਣੇ ਹਨ |
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਦਾ 42 ਫ਼ੀ ਸਦੀ ਰਾਜਾਂ ਨੂੰ  ਦਿਤਾ ਜਾਂਦਾ ਸੀ | ਹੁਣ ਇਸ ਨੂੰ  ਘਟਾ ਕੇ 30 ਫ਼ੀ ਸਦੀ ਕਰ ਦਿਤਾ ਗਿਆ ਹੈ | ਹੁਣ ਕੇਂਦਰ ਨੇ ਗਰੀਬ ਆਦਮੀ ਦੇ ਭੋਜਨ 'ਤੇ ਕਣਕ, ਚੌਲ, ਛੱਖਣ, ਗੁੜ 'ਤੇ ਦਹੀ ਅਤੇ ਸ਼ਹਿਦ 'ਤੇ ਟੈਕਸ ਲਗਾ ਦਿਤਾ ਹੈ | ਕੇਂਦਰ ਸਰਕਾਰ ਨੂੰ  ਡੀਜ਼ਲ ਅਤੇ ਪੈਟਰੋਲ 'ਤੇ ਹਰ ਸਾਲ ਸਾਢੇ ਤਿੰਨ ਲੱਖ ਕਰੋੜ ਦਾ ਟੈਕਸ ਲੱਗਦਾ ਹੈ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਪੈਸਾ ਕਿਥੇ ਜਾ ਰਿਹਾ ਹੈ? (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement