ਮੈਂ ਨਾ ਤਾਂ ਕੋਈ ਪਾਰਟੀ ਬਣਾਈ ਤੇ ਨਾ ਹੀ ਕਿਸੇ ਪਾਰਟੀ ਵਿਚ ਸ਼ਾਮਲ ਹੋਇਆ : ਚਡੂਨੀ 
Published : Aug 12, 2021, 8:21 am IST
Updated : Aug 12, 2021, 8:21 am IST
SHARE ARTICLE
Gurnam Singh Chaduni
Gurnam Singh Chaduni

ਚਡੂਨੀ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ, ਅੱਗੇ ਆ ਕੇ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ।

ਕਰਨਾਲ (ਪਲਵਿੰਦਰ ਸਿੰਘ ਸੱਗੂ): ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਡੂਨੀ (Gurnam Singh Chaduni) ਨੇ ਇਕ ਵੀਡੀਉ ਜਾਰੀ ਕਰ ਕੇ ਕਿਹਾ ਕਿ ‘‘ਮੈਂ ਕੋਈ ਵੀ ਰਾਜਨੀਤਕ ਪਾਰਟੀ (No Party formed) ਨਹੀਂ ਬਣਾਈ, ਨਾ ਹੀ ਮੈਂ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹਾਂ, ਨਾ ਹੀ ਕਿਸੇ ਪਾਰਟੀ ਨੂੰ ਅਪਣਾ ਸਮਰਥਨ ਦਿਤਾ ਹੈ ਅਤੇ ਨਾ ਹੀ ਮੈਂ ਚੋਣ ਲੜਾਂਗਾ, ਮੈਂ ਸਿਰਫ਼ ਪੰਜਾਬ ਦੇ ਵਪਾਰੀਆਂ ਨੂੰ ਸਮਰਥਨ ਕਰਨ ਲਈ ਗਿਆ ਸੀ ਕਿਉਂਕਿ ਮੇਰਾ ਅੰਦਾਜ਼ਾ ਸੀ ਕੀ ਕਿਸਾਨਾਂ ਦੀ ਜੋ ਹਾਲਤ ਹੋ ਰਹੀ ਹੈ, ਇਸ ਦੀ ਜ਼ਿੰਮੇਵਾਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ, ਜਿਨ੍ਹਾਂ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਅੱਜ ਕਿਸਾਨ ਸੜਕਾਂ ਤੇ ਧੱਕੇ ਖਾ ਰਹੇ ਹਨ।

ਹੋਰ ਪੜ੍ਹੋ: ਸੁਮੇਧ ਸੈਣੀ ਦੀ ਜ਼ਮਾਨਤ ’ਤੇ ਫ਼ੈਸਲਾ ਅੱਜ, ਦੋਵੇਂ ਧਿਰਾਂ ਦੀ ਲੰਮੀ ਬਹਿਸ ਉਪਰੰਤ ਹੁਕਮ ਰਾਖਵਾਂ ਕੀਤਾ

Gurnam Singh ChaduniGurnam Singh Chaduni

ਚਡੂਨੀ ਨੇ ਕਿਹਾ, "ਅਸੀਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਿਆ ਸੀ ਅਤੇ ਇਹ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਪਿੱਛਾ ਛੁਡਾਉਣ ਲਈ ਕਿਹਾ ਹੈ।’’  ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ (Panchayat People) ਅੱਗੇ ਆਉਣ, ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ, ਮਿਸ਼ਨ ਪੰਜਾਬ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕ (Farmers Rights) ਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।’’ ਪੰਜਾਬ ਦੇ ਚੰਗੇ ਲੋਕ ਅੱਗੇ ਆਉਣ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਚੰਗੇ ਲੋਕਾਂ ਦਾ ਸਮਰਥਨ ਕੀਤਾ ਜਾਵੇ ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਨ, ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਹੀ ਸਾਡੇ ਅੰਦੋਲਨ ਨੂੰ ਤਾਕਤ ਮਿਲੇਗੀ।

ਹੋਰ ਪੜ੍ਹੋ: ਇਟਲੀ ’ਚ ਪੰਜਾਬੀ ਨੌਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌਤ

Gurnam Singh Chaduni Gurnam Singh Chaduni

ਉਨ੍ਹਾਂ ਕਿਹਾ,‘‘ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਅਤੇ ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ। ਪੰਜਾਬ ਦੇ ਹੀ ਚੰਗੇ ਲੋਕ ਅੱਗੇ ਆਉਣ ਅਤੇ ਮਿਸ਼ਨ ਪੰਜਾਬ ਨੂੰ ਕਾਮਯਾਬ ਬਣਾਉਣ।’’ ਉਨ੍ਹਾਂ ਕਿਹਾ,‘‘ਮੈਨੂੰ ਜਾਣ-ਬੁੱਝ ਕੇ ਇਕ ਸਾਜ਼ਸ ਤਹਿਤ ਬਦਨਾਮ (Rumors to Defame) ਕਰਨ ਲਈ ਮੀਡੀਆ ਜ਼ਰੀਏ ਇਹ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕੀ ਗੁਰਨਾਮ ਸਿੰਘ ਚਡੂਨੀ ਨੇ ਪਾਰਟੀ ਬਣਾ ਲਈ ਹੈ ਅਤੇ ਪੰਜਾਬ ਤੋਂ ਗੁਰਨਾਮ ਸਿੰਘ ਚਡੂਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਹ ਕੋਰਾ ਝੂਠ ਹੈ। ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ, ਕਿਸਾਨੀ ਅੰਦੋਲਨ (Farmers Protest) ਨਾਲ ਜੁੜਿਆ ਰਹਾਗਾਂ ਅਤੇ ਪੰਜਾਬ ਤੋਂ ਕਿਸੇ ਤਰ੍ਹਾਂ ਦੀ ਕੋਈ ਚੋਣ ਨਹੀਂ ਲੜਾਂਗਾ।’’ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਉਸੇ ਤਰ੍ਹਾਂ ਚਲਦਾ ਰਹੇਗਾ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤਨ ਮਨ ਧਨ ਨਾਲ ਸਹਿਯੋਗ ਕੀਤਾ ਜਾਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement