ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਹਾਂਮਾਰੀ ਦੀ ਝੰਡੇ ਦੀ ਵਿਕਰੀ 'ਤੇ ਮਾਰ
Published : Aug 12, 2020, 8:23 am IST
Updated : Aug 12, 2020, 8:23 am IST
SHARE ARTICLE
Flag
Flag

'ਕੋਰੋਨਾ' ਨੇ ਤਿਰੰਗਾ ਵੀ 'ਲਪੇਟਿਆ'

ਔਰੰਗਾਬਾਦ, 11 ਅਗੱਸਤ : ਆਜ਼ਾਦੀ ਦਿਵਸ ਆਉਣ ਵਾਲਾ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਇਥੇ 'ਖਾਦੀ ਸਟੋਰ' 'ਤੇ ਤਿਰੰਗਿਆਂ ਦੀ ਵਿਕਰੀ ਨਹੀਂ ਹੋ ਰਹੀ। ਔਰੰਗਾਬਾਦ ਦੇ ਖਾਦੀ ਗ੍ਰਾਮ ਉਦਯੋਗ ਭਵਨ ਵਿਚ ਕਈ ਹੋਰ ਉਤਪਾਦਾਂ ਨਾਲ ਤਿਰੰਗੇ ਝੰਡੇ ਦੀ ਵਿਕਰੀ ਵੀ ਹੁੰਦੀ ਹੈ। ਸਟੋਰ ਪ੍ਰਬੰਧਕ ਰਾਮਜੀ ਸਾਵੰਤ ਨੇ ਕਿਹਾ, 'ਹਰ ਸਾਲ ਅਗੱਸਤ ਵਿਚ ਸੱਤ ਤੋਂ ਨੌਂ ਲੱਖ ਰੁਪਏ ਤਕ ਦੇ ਝੰਡਿਆਂ ਦੀ ਵਿਕਰੀ ਹੁੰਦੀ ਹੈ ਪਰ ਇਸ ਸਾਲ ਹਾਲੇ ਤਕ ਇਕ ਲੱਖ ਰੁਪਏ ਦੀ ਵੀ ਵਿਕਰੀ ਨਹੀਂ ਹੋਈ।'

FlagFlag

ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਉਤਪਾਦਨ ਵੀ ਪ੍ਰਭਾਵਤ ਹੋਇਆ ਅਤੇ ਹੁਣ ਵਿਕਰੀ ਵਿਚ ਵੀ ਅੜਿੱਕਾ ਪੈ ਗਿਆ ਹੈ। ਖਾਦੀ ਦੇ ਜਿਸ ਕਪੜੇ ਨਾਲ ਤਿਰੰਗੇ ਬਣਾਏ ਜਾਂਦੇ ਹਨ, ਉਸ ਨੂੰ ਲਾਤੂਰ ਜ਼ਿਲ੍ਹੇ ਦੇ ਉਦਗੀਰ ਵਿਚ ਖਾਦੀ ਸਟੋਰ ਦੇ ਮੂਲ ਸੰਗਠਨ ਮਰਾਠਵਾੜਾ ਖਾਦੀ ਗ੍ਰਾਮ ਉਦਯੋਗ ਕਮੇਟੀ ਤੋਂ ਮੰਗਾਇਆ ਜਾਂਦਾ ਹੈ। ਸਾਵੰਤ ਨੇ ਦਸਿਆ ਕਿ ਕਪੜੇ 'ਤੇ ਰੰਗਾਈ ਗੁਜਰਾਤ ਦੇ ਅਹਿਮਦਾਬਾਦ ਵਿਚ ਹੁੰਦੀ ਹੈ ਤੇ ਸਿਲਾਈ ਨਾਂਦੇੜ ਵਿਚ। ਉਨ੍ਹਾਂ ਕਿਹਾ ਕਿ ਇਸ ਵਾਰ ਤਾਲਾਬੰਦੀ ਕਾਰਨ ਉਤਪਾਦਨ ਬਹੁਤ ਪ੍ਰਭਾਵਤ ਹੋਇਆ ਅਤੇ ਸਮਾਨ ਲਿਆਉਣ ਦੀਆਂ ਵੀ ਦਿੱਕਤਾਂ ਰਹੀਆਂ। 

ਰਾਹਤ ਇੰਦੌਰੀ ਮੌਤ ਖ਼ਬਰ ਨਾਲ ਡੱਬੀ
ਰਾਹਤ ਇੰਦੌਰੀ ਦੇ ਮਸ਼ਹੂਰ ਸ਼ੇਅਰ
'ਸ਼ਾਖ਼ੋਂ ਸੇ ਟੂਟ ਜਾਏਂ, ਵੋ ਪੱਤੇ ਨਹੀਂ ਹੈਂ ਹਮ, ਆਂਧੀ ਸੇ ਕੋਈ ਕਹਿ ਦੇ ਕਿ ਔਕਾਤ ਮੇਂ ਰਹੇ'
'ਆਂਖ ਮੇਂ ਪਾਣੀ ਰੱਖੋ, ਹੋਂਠੋਂ ਪਰ ਚਿੰਗਾਰੀ ਰੱਖੋ, ਜ਼ਿੰਦਾ ਰਹਿਣਾ ਹੈ ਤੋ ਤਰਕੀਬੇਂ ਬਹੁਤ ਸਾਰੀ ਰੱਖੋ'
ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਉਸ ਦਾ ਮਸ਼ਹੂਰ ਸ਼ੇਅਰ ਜਿਹੜਾ ਨਾਹਰਾ ਬਣ ਗਿਆ ਸੀ
'ਸਭੀ ਕਾ ਖ਼ੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ'

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement