ਕੇਂਦਰੀ ਜੇਲ 'ਚ ਭਿੜੀਆਂ ਹਵਾਲਾਤੀ ਤੇ ਕੈਦੀ ਔਰਤਾਂ, ਜੇਲ ਸਟਾਫ਼ ਵੀ ਕੁਟਿਆ
Published : Jul 12, 2021, 6:53 am IST
Updated : Jul 12, 2021, 6:53 am IST
SHARE ARTICLE
image
image

ਕੇਂਦਰੀ ਜੇਲ 'ਚ ਭਿੜੀਆਂ ਹਵਾਲਾਤੀ ਤੇ ਕੈਦੀ ਔਰਤਾਂ, ਜੇਲ ਸਟਾਫ਼ ਵੀ ਕੁਟਿਆ

ਫ਼ਿਰੋਜ਼ਪੁਰ, 11 ਜੁਲਾਈ (ਸੋਨੂੰ) : ਸਥਾਨਕ ਕੇਦਰੀ ਜੇਲ ਵਿਚ ਬੀਤੇ ਦਿਨ ਮਹਿਲਾ ਕੈਦੀ ਤੇ ਹਵਾਲਾਤੀ ਔਰਤਾਂ ਦੇ ਆਪਸ 'ਚ ਭਿੜਣ 'ਤੇ ਜੇਲ ਸਟਾਫ਼ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਹੈ | ਇਸ ਦੌਰਾਨ ਹਵਾਲਾਤੀਆਂ ਦੇ ਇਕ ਧੜੇ 'ਤੇ ਜੇਲ ਸਟਾਫ਼ ਨਾਲ ਝਗੜਾ, ਗਾਲਾਂ ਕੱਢਣ, ਉਨ੍ਹਾਂ ਦੀ ਵਰਦੀ ਉਤਰਵਾਉਣ ਤੇ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲੱਗੇ ਹਨ |
  ਬਰਿੰਦਰ ਸਿੰਘ ਉਪ ਕਤਪਾਨ ਪੁਲਿਸ (ਸ਼ਹਿਰੀ) ਫ਼ਿਰੋਜ਼ਪੁਰ ਨੂੰ  ਭੇਜੇ ਇਕ ਸ਼ਿਕਾਇਤ ਪੱਤਰ ਨੰਬਰ 3663 ਰਾਹੀਂ ਬਲਵਿੰਦਰ ਕੌਰ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫ਼ਿਰੋਜ਼ਪੁਰ ਨੇ ਦਸਿਆ ਕਿ ਹਵਾਲਾਤੀ ਔਰਤ ਜਗਜੀਤ ਕੌਰ ਪੁੱਤਰੀ ਜੱਗਾ ਸਿੰਘ ਵਾਸੀ ਸਿਆੜ ਤੇ ਹਵਾਲਾਤੀ ਔਰਤ ਮਿੰਦੋ ਬਾਈ ਪਤਨੀ ਮਲਕੀਤ ਸਿੰਘ ਵਾਸੀ ਸਵਾਹ ਵਾਲਾ ਨੇ ਬੰਦੀ ਔਰਤਾਂ ਅਤੇ ਜੇਲ ਸਟਾਫ਼ ਨਾਲ ਲੜਾਈ ਝਗੜਾ ਤੇ ਗਾਲਾਂ ਕੱਢੀਆਂ ਤੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ | ਸਹਾਇਕ ਸੁਪਰਡੈਂਟ ਨੇ ਦਸਿਆ ਕਿ ਉਕਤ ਹਵਾਲਾਤੀ ਔਰਤਾਂ ਨੇ ਜੇਲ ਸੁਪਰਡੈਂਟ ਵਿਰੁਧ ਜਾਤੀ ਸੂਚਕ ਸ਼ਬਦ ਬੋਲੇ, ਜੇਲ ਸਟਾਫ਼ ਨੂੰ  ਵਰਦੀ ਉਤਰਵਾਉਣ ਦੀਆਂ ਧਮਕੀਆਂ ਅਤੇ ਔਰਤ ਮੁਲਾਜ਼ਮਾਂ ਦੀਆਂ ਵਰਦੀਆਂ ਪਾੜਣ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਉਂਦਿਆਂ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇ ਕੇ ਜੇਲ ਦੇ ਮਾਹੌਲ ਨੂੰ  ਖ਼ਰਾਬ ਕੀਤਾ ਹੈ | ਬਰਿੰਦਰ ਸਿੰਘ ਉਪ ਕਪਤਾਨ (ਸ਼ਹਿਰੀ) ਫ਼ਿਰੋਜ਼ਪੁਰ ਨੇ ਦਸਿਆ ਕਿ ਪੁਲਿਸ ਵਲੋਂ ਇਨ੍ਹਾਂ ਹਵਾਲਾਤੀ ਔਰਤਾਂ ਵਿਰੁਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement