ਕਾਰਗਿਲ ਅਤੇ ਲੱਦਾਖ਼ 'ਚ ਲਹਿਰਾਇਆ ਕਿਸਾਨੀ-ਝੰਡਾ 
Published : Jul 12, 2021, 6:40 am IST
Updated : Jul 12, 2021, 6:40 am IST
SHARE ARTICLE
image
image

ਕਾਰਗਿਲ ਅਤੇ ਲੱਦਾਖ਼ 'ਚ ਲਹਿਰਾਇਆ ਕਿਸਾਨੀ-ਝੰਡਾ 


ਸਿੰਘੂ-ਬਾਰਡਰ 'ਤੇ ਅੱਗ ਲੱਗਣ ਕਾਰਨ ਕਿਸਾਨਾਂ ਦੇ ਤੰਬੂਆਂ ਦਾ ਹੋਇਆ ਨੁਕਸਾਨ

ਪ੍ਰਮੋਦ ਕੌਸ਼ਲ
ਲੁਧਿਆਣਾ, 11 ਜੁਲਾਈ: ਕਿਸਾਨ ਅੰਦੋਲਨ ਵਿਚ ਕਿਸਾਨ ਅਤੇ ਕਿਸਾਨ ਹਮਾਇਤੀ ਆਪੋ ਅਪਣੇ ਤਰੀਕਿਆਂ ਨਾਲ ਸਹਿਯੋਗ ਦੇਣ ਤੋਂ ਬਿਲਕੁਲ ਵੀ ਪਿਛੇ ਨਹੀਂ ਰਹਿ ਰਹੇ | ਕਾਰਗਿਲ ਅਤੇ ਲੱਦਾਖ਼ ਵਿਖੇ ਕਿਸਾਨੀ ਝੰਡਾ ਲਹਿਰਾਇਆ ਗਿਆ | ਪ੍ਰਾਗਰੈਸਿਵ ਫ਼ਾਰਮਰਜ਼ ਫ਼ਰੰਟ ਵਲੋਂ ਇਹ ਝੰਡਾ ਲਹਿਰਾਇਆ ਗਿਆ ਜਿਸ ਦੀ ਸ਼ਲਾਘਾ ਵੀ ਕੀਤੀ ਗਈ ਹੈ | ਵੱਖੋ-ਵਖਰੇ ਵਿਲੱਖਣ ਤਰੀਕਿਆਂ ਨਾਲ ਕਿਸਾਨ-ਅੰਦੋਲਨ ਦੇ ਸਮਰਥਕ ਆਵਾਜ਼ ਉਠਾ ਰਹੇ ਹਨ | 
ਉਧਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਵਲੋਂ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਜਾਰੀ ਹੈ | ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਵੱਖ-ਵੱਖ ਥਾਵਾਂ 'ਤੇ ਕਾਲੀਆਂ-ਝੰਡੀਆਂ ਨਾਲ ਭਾਜਪਾ ਆਗੂਆਂ ਵਿਰੁਧ ਵਿਰੋਧ-ਪ੍ਰਦਰਸ਼ਨ ਹੋਏ | ਧਨੌਲਾ-ਬਰਨਾਲਾ (ਪੰਜਾਬ) ਵਿਚ ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵਿਰੁਧ ਰੋਸ-ਪ੍ਰਦਰਸ਼ਨ ਕਰਦਿਆਂ ਪ੍ਰੈੱਸ ਕਾਨਫ਼ਰੰਸ ਵੀ ਕੀਤੀ | 

ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਕਿਸਾਨਾਂ ਪ੍ਰਤੀ ਮੰਦੀ ਸ਼ਬਦਾਵਲੀ ਕਾਰਨ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ | ਹਰਿਆਣਾ ਦੇ ਫ਼ਤਿਆਬਾਦ ਵਿਚ ਭਾਜਪਾ ਐਮਪੀ ਸੁਨੀਤਾ ਦੁੱਗਲ ਦਾ ਜ਼ਬਰਦਸਤ ਵਿਰੋਧ ਹੋਇਆ | ਕਿਸਾਨਾਂ ਦੇ ਸ਼ਾਂਤਮਈ ਅਤੇ ਵਿਸ਼ਾਲ ਇਕੱਠ ਨੇ ਭਾਜਪਾ ਆਗੂ ਵਿਰੁਧ  ਜ਼ੋਰਦਾਰ ਰੋਸ-ਪ੍ਰਦਰਸ਼ਨ ਕੀਤਾ | ਰਾਜਸਥਾਨ ਦੇ ਗੰਗਾਨਗਰ ਵਿਚ ਵੀ ਭਾਜਪਾ ਆਗੂਆਂ ਦੀ ਇਕ ਮੀਟਿੰਗ ਦੌਰਾਨ ਕਿਸਾਨਾਂ ਵਲੋਂ ਕਾਲੇ-ਝੰਡਿਆਂ ਨਾਲ ਸ਼ਾਂਤਮਈ ਰੋਸ-ਪ੍ਰਦਰਸ਼ਨ ਕੀਤਾ ਗਿਆ | ਭਾਜਪਾ ਐਮਐਲਏ ਪਿਆਰੇ ਲਾਲ, ਰਾਮਪ੍ਰਤਾਪ ਅਤੇ ਵਨੀਤਾ ਅਹੂਜਾ ਵਿਰੁਧ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ | 
ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੇ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਬੀਤੀ ਰਾਤ ਟੈਂਟਾਂ ਵਿਚ ਲੱਗੀ ਅੱਗ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਅੱਗ ਕਾਰਨ ਕਈ ਟੈਂਟ ਸੁਆਹ ਹੋ ਗਏ ਤੇ ਉਨ੍ਹਾਂ ਵਿਚ ਰਖਿਆ ਸਾਰਾ ਸਾਮਾਨ ਵੀ ਸੜ ਗਿਆ | ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਕਾਰਨ ਗੱਦੇ, ਰਸੋਈ ਦਾ ਸਮਾਨ, ਪਾਣੀ ਦੀਆਂ ਬੋਤਲਾਂ ਤੇ ਪੱਖੇ-ਕੂਲਰ ਸੜ ਗਏ | ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਿਆ | ਸੋਨੀਪਤ-ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਗਾਜ਼ੀਪੁਰ ਬਾਰਡਰ ਪਹੁੰਚਿਆ | 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement