ਬੀਬੀ ਜਗੀਰ ਕੌਰ ਦੀ ਰੈਲੀ 'ਚ ਬਿਜਲੀ ਲਈ ਵਰਤੀ ਕੁੰਡੀ ਕੁਨੈਕਸ਼ਨ
Published : May 12, 2019, 12:14 pm IST
Updated : May 12, 2019, 12:14 pm IST
SHARE ARTICLE
Bibi Jagir Kaur Rally
Bibi Jagir Kaur Rally

ਪਿਛਲੇ 6 ਦਿਨਾਂ ਤੋਂ ਇਸੇ ਤਰਾਂ ਕੁੰਡੀਆਂ ਤੇ ਬਿਜਲੀ ਚਲਾਈ ਜਾ ਰਹੀ ਹੈ

ਤਰਨਤਾਰਨ- ਖਡੂਰ ਸਾਹਿਬ ਚ ਬੀਬੀ ਜਗੀਰ ਕੌਰ ਦੇ ਹੱਕ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੱਲੋਂ ਪ੍ਰਚਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਰੈਲੀ ਵਿਚ ਦਿਲ ਖੋਲ੍ਹ ਕੇ ਪੱਖੇ ਤੇ ਲਾਊਡ ਸਪੀਕਰ ਚੱਲਦੇ ਸਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੈਲੀ 'ਚ ਕੁੰਡੀ ਕੁਨੈਕਸ਼ਨ ਸੀ। ਜੀ ਹਾਂ, ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਚੋਰੀ ਦੀ ਬਿਜਲੀ ਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

 Bibi Jagir Kaur Rally Bundle connectionBibi Jagir Kaur Rally 

ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਰੈਲੀ ਵਿਚ ਬਿਜਲੀ ਨਿਰੋਲ ਜਨਰੈਟਰ ਤੇ ਚਲਾਈ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 6 ਦਿਨਾਂ ਤੋਂ ਇਸੇ ਤਰਾਂ ਕੁੰਡੀਆਂ ਤੇ ਬਿਜਲੀ ਚਲਾਈ ਜਾ ਰਹੀ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿਰਫ਼ ਚੋਰੀ ਦੀ ਬੱਤੀ ਹੀ ਨਹੀਂ, ਜਗੀਰ ਕੌਰ ਦੀ ਰੈਲੀ ਵਿਚ ਅਜਿਹਾ ਕੁੱਝ ਖ਼ਾਸ ਦੇਖਣ ਨੂੰ ਮਿਲਿਆ ਜੋ ਅੱਜ ਤੱਕ ਕਿਸੇ ਹੋਰ ਪਾਰਟੀ ਦੀ ਰੈਲੀ ਵਿਚ ਦੇਖਣ ਨੂੰ ਨਹੀਂ ਮਿਲਿਆ।

Bibi Jagir Kaur RallyBibi Jagir Kaur Rally

ਰੈਲੀ ਵਿਚ ਜਦੋਂ ਬਾਦਲ ਅਤੇ ਹੋਰ ਸੀਨੀਅਰ ਆਗੂ ਲੀਡਰਸ਼ਿਪ ਸਟੇਜ ਤੇ ਬੈਠੀ ਸੀ ਤਾਂ ਅਚਾਨਕ ਪਾਰਟੀ ਦਾ ਫਲੈਕਸ ਡਿੱਗ ਗਿਆ, ਜਿਸਨੂੰ ਕੁੱਝ ਵਰਕਰਾਂ ਨੇ ਸਹਾਰਾਂ ਦੇ ਕੇ ਲੀਡਰਾਂ ਤੇ ਡਿੱਗਣ ਤੋਂ ਬਚਾ ਲਿਆ। ਇਸ ਰੈਲੀ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਹੀ ਦਿਖਾਈ ਦਿੱਤੀਆਂ ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ ਇਸ ਰੈਲੀ ਨੂੰ ਰੈਲਾ ਕਹਿ ਕੇ ਸੰਬੋਧਨ ਕੀਤਾ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement